You are currently viewing ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਪੰਜਾਬ ਨੇ ਲਿਆ ਅਹਿਮ ਫ਼ੈਸਲਾ
breaking news punjab logo

ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਪੰਜਾਬ ਨੇ ਲਿਆ ਅਹਿਮ ਫ਼ੈਸਲਾ

ਐਮ.ਬੀ.ਬੀ.ਐਸ, ਬੀ.ਡੀ.ਐਸ ਅਤੇ ਬੀ.ਏ.ਐਮ.ਐਸ. ਦੀਆਂ ਆਖ਼ਰੀ ਸਾਲ ਦੀਆਂ ਕਲਾਸਾਂ ਨੂੰ ਛੱਡ ਕੇ ਬਾਕੀ ਕਲਾਸਾਂ ਆਨਲਾਈਨ ਲਗਾਏ ਜਾਣ ਦੇ ਆਦੇਸ਼
ਚੰਡੀਗੜ, 19 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਸਰਕਾਰ ਦੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਅੱਜ ਇੱਕ ਅਹਿਮ ਫ਼ੈਸਲਾ ਲੈਂਦਿਆਂ ਐਮ.ਬੀ.ਬੀ.ਐਸ, ਬੀ.ਡੀ.ਐਸ., ਅਤੇ ਬੀ.ਏ.ਐਮ.ਐਸ. ਦੀਆਂ ਆਖ਼ਰੀ ਸਾਲ ਦੀਆਂ ਕਲਾਸਾਂ ਨੂੰ ਛੱਡ ਕੇ ਬਾਕੀ ਕਲਾਸਾਂ ਅਗਲੇ ਹੁਕਮਾਂ ਤੱਕ ਆਨਲਾਈਨ ਲਗਾਉਣ ਦਾ ਫ਼ੈਸਲਾ ਲਿਆ ਹੈ। ਇਹ ਜਾਣਕਾਰੀ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਦਿੱਤੀ ਗਈ।
ਸ੍ਰੀ ਸੋਨੀ ਨੇ ਦੱਸਿਆ ਕਿ ਵਿਭਾਗ ਵਲੋਂ ਇਹ ਫੈਸਲਾ ਕਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਲਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਸਿਹਤ ਨੂੰ ਕੋਈ ਖ਼ਤਰਾ ਪੈਦਾ ਨਾ ਹੋਵੇ। ਉਹਨਾਂ ਦੱਸਿਆ ਕਿ ਐਮ.ਬੀ.ਬੀ.ਐਸ, ਬੀ.ਡੀ.ਐਸ. ਅਤੇ  ਬੀ.ਏ.ਐਮ.ਐਸ. ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਕਲਾਸਾਂ ਦੇ ਵਿਦਿਆਰਥੀ ਆਪਣੇ ਘਰ ਤੋਂ ਹੀ ਆਨਲਾਈਨ ਕਲਾਸਾਂ ਲਗਾ ਸਕਦੇ ਹਨ । ਉਹਨਾਂ ਨੂੰ ਹੋਸਟਲ ਵਿੱਚ ਵੀ ਰਹਿਣ ਦੀ ਜ਼ਰੂਰਤ ਨਹੀਂ ਹੈ।
ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਨਰਸਿੰਗ ਸਕੂਲਾਂ ਅਤੇ ਕਾਲਜਾਂ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਵੀ ਅਗਲੇ ਹੁਕਮਾਂ ਤੱਕ ਆਨਲਾਈਨ ਕਲਾਸਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।