You are currently viewing ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ 4957 ਨਵੇਂ ਮਰੀਜ਼ ਆਏ ਸਾਹਮਣੇ 68 ਮੌਤਾਂ
ਕੋਵਿਡ-19 ਦੀ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਤਿਆਰੀਆਂ

ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ 4957 ਨਵੇਂ ਮਰੀਜ਼ ਆਏ ਸਾਹਮਣੇ 68 ਮੌਤਾਂ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਦੇਸ਼ ਭਰ ਵਿਚ ਕੋਰੋਨਾ ਫਿਰ ਤੋਂ ਹਾਲਾਤ ਲਗਾਤਾਰ ਖ਼ਰਾਬ ਕਰਦਾ ਜਾ ਰਿਹਾ ਹੈ। ਇਸ ਦੌਰਾਨ ਅੱਜ 18 ਅਪ੍ਰੈਲ 2021 ਨੂੰ ਪੰਜਾਬ ਵਿਚ ਨਵੇਂ 4957 ਮਰੀਜ਼ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਹੁਣ ਤਕ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 7900 ਨੂੰ ਪਾਰ ਕਰ ਗਈ ਹੈ।  ਜਿਲਾ ਵਾਈਜ਼ ਗੱਲ ਕਰੀਏ ਤਾਂ ਨਵੇਂ ਸਾਹਮਣੇ ਆਏ ਮਰੀਜ਼ਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ।
ਲੁਧਿਆਣਾ 686, ਜਲੰਧਰ 445, ਪਟਿਆਲਾ 379, ਐਸਏਐਸ ਨਗਰ 880, ਅੰੰਮਿ੍ਤਸਰ  2 742,ਗੁਰਦਾਸਪੁਰ  104, ਬਠਿੰਡਾ 293, ਹੁਸ਼ਿਆਰਪੁਰ  268, ਫ਼ਿਰੋਜ਼ਪੁਰ  70, ਪਠਾਨਕੋਟ 128,
ਸੰਗਰੂਰ 63, ਕਪੂਰਥਲਾ  67, ਫਰੀਦਕੋਟ  52, ਸ੍ਰੀ ਮੁਕਤਸਰ ਸਾਹਿਬ 170, ਫਾਜ਼ਿਲਕਾ  173, ਮੋਗਾ 91, ਰੋਪੜ 107, ਫਤਿਹਗੜ ਸਾਹਿਬ 65, ਬਰਨਾਲਾ 20, ਤਰਨ ਤਾਰਨ  5, ਐਸ ਬੀ ਐਸ ਨਗਰ 32 ਅਤੇ ਮਾਨਸਾ117 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ ਮੀਡੀਆ ਬੁਲੇਟਿਨ
ਅਨੁਸਾਰ  18 ਅਪ੍ਰੈਲ ਨੂੰ ਸ਼ਾਮ 5:00 ਵਜੇ ਤਕ ਦੇ ਕੁਲ ਅੰਕੜੇ ਇਸ ਤਰਾਂ ਹਨ।
1 ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 66,07, 723
2 ਦਿਨ ਭਰ ਇਕੱਤਰ ਕੀਤੇ ਨਮੂਨਿਆਂ ਦੀ ਗਿਣਤੀ 46,695
3 ਕੁੱਲ ਟੈਸਟ ਲਏ ਗਏ 47,247
4 ਸਕਾਰਾਤਮਕ ਪਾਏ ਗਏ ਮਰੀਜ਼ਾਂ ਦੀ ਗਿਣਤੀ 3,00,038
5 ਠੀਕ ਹੋਏ ਮਰੀਜ਼ਾਂ ਦੀ ਗਿਣਤੀ 2,57,946
6 ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 34,190
7 ਆਕਸੀਜਨ ਸਹਾਇਤਾ ‘ਤੇ ਮਰੀਜ਼ਾਂ ਦੀ ਗਿਣਤੀ 9, 429
8 ਗੰਭੀਰ ਹਾਲਤ ਵਾਲੇ ਮਰੀਜ਼ ਅਤੇ ਵੈਂਟੀਲੇਟਰ ‘ਤੇ ਹਨ 48
9 ਕੁੱਲ ਮੌਤਾਂ 7,902
10 ਪੂਰੇ ਦਿਨ ਵਿੱਚ ਪਹਿਲੀ ਖੁਰਾਕ ਨੂੰ ਟੀਕਾ ਲਗਾਉਣ ਵਾਲੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ  56,101
11 ਹੁਣ ਤੱਕ ਪਹਿਲੀ ਖੁਰਾਕ ਲਈ ਟੀਕਾਕਰਣ ਦੇ 45 ਸਾਲਾਂ ਤੋਂ ਉੱਪਰ ਦੇ ਲੋਕਾਂ ਦੀ ਕੁੱਲ ਸੰਖਿਆ 1705056
12 ਦੂਜੀ ਖੁਰਾਕ ਟੀਕਾਕਰਣ ਦੇ 45 ਸਾਲਾਂ ਤੋਂ ਉਪਰ ਦੇ ਲੋਕਾਂ ਦੀ ਗਿਣਤੀ  5628
13. ਦੂਜੀ ਖੁਰਾਕ ਟੀਕਾਕਰਣ ਦੇ 45 ਸਾਲਾਂ ਤੋਂ ਉਪਰ ਦੇ ਲੋਕਾਂ ਦੀ ਕੁੱਲ ਸੰਖਿਆ 64569
14. ਕੋਵਿਡ -19 ਦੀਆਂ ਦਿਨ ਭਰ ਦੀਆਂ ਖੁਰਾਕਾਂ ਦੀ ਕੁੱਲ ਸੰਖਿਆ 63119
15. ਦਿਨ ਲਈ ਕੋਵਿਡ -19 ਦੀ ਦੂਜੀ ਖੁਰਾਕ ਦੀ ਕੁੱਲ ਸੰਖਿਆ 6614
16. ਪੂਰੇ ਦਿਨ ਵਿਚ ਕੋਵਿਡ -19 ਦੀਆਂ ਕੁੱਲ ਪਹਿਲੀ ਅਤੇ ਦੂਜੀ ਖੁਰਾਕਾਂ 69733 
ਅੱਜ ਆਈਸੀਯੂ ਵਿਚ ਦਾਖਲ ਨਵੇਂ ਮਰੀਜ਼ਾਂ ਦੀ ਗਿਣਤੀ 9, ਵੈਂਟੀਲੇਟਰ ਸਹਾਇਤਾ ‘ਤੇ ਨਵੇਂ ਮਰੀਜ਼ਾਂ ਦੀ ਗਿਣਤੀ 10, ਨਵੇਂ ਮਰੀਜ਼ਾਂ ਦੀ ਰਿਕਵਰੀ 3,141 ਅਤੇ ਮੌਤ ਦੇ ਨਵੇਂ ਕੇਸਾਂ ਦੀ ਗਿਣਤੀ 68 ਰਹੀ ਹੈ।