ਸੋਨੂੰ ਸੂਦ ਵਲੋਂ ‘ਇਲੈਕਸ਼ਨ ਸਟਾਰ’ ਮੁਹਿੰਮ ਦੇ ਜੇਤੂਆਂ ਨਾਲ ਗੱਲਬਾਤ

ਸੋਨੂੰ ਸੂਦ ਵਲੋਂ ‘ਇਲੈਕਸ਼ਨ ਸਟਾਰ’ ਮੁਹਿੰਮ ਦੇ ਜੇਤੂਆਂ ਨਾਲ ਗੱਲਬਾਤ

ਚੰਡੀਗੜ, 17 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ)- ਬਾਲੀਵੁੱਡ ਅਦਾਕਾਰ ਅਤੇ ਪੰਜਾਬ ਰਾਜ ਚੋਣ ਆਈਕਨ ਸੋਨੂੰ ਸੂਦ ਨੇ ਬੀਤੇ ਕੱਲ ਹੋਏ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਪੰਜਾਬ ਦੇ ਦਫਤਰ ਵੱਲੋਂ ਆਰੰਭੀ ਗਈ ‘ਚੋਣ ਸਟਾਰ’ ਪਹਿਲ ਦੀ ਜੇਤੂ ਜੋੜੀ ਨਾਲ ਗੱਲਬਾਤ ਕੀਤੀ।
ਮੁੱਖ ਚੋਣਕਾਰ ਦਫ਼ਤਰ ਵਲੋਂ ‘ਇਲੈਕਸ਼ਨ ਸਟਾਰ’  ਪਹਿਲਕਦਮੀ ਦਾ ਐਲਾਨ ਕੌਮੀ ਵੋਟਰ ਦਿਵਸ (ਐਨ.ਵੀ.ਡੀ.) – 2021 ਨੂੰ 25 ਜਨਵਰੀ ਵਾਲੇ ਦਿਨ ਕਾਲਜਾਂ / ਯੂਨੀਵਰਸਿਟੀਆਂ ਵਿੱਚ ਕੈਂਪਸ ਅੰਬੈਸਡਰਜ਼ ਲਈ ਕੀਤਾ ਗਿਆ ਸੀ ਤਾਂ ਜੋ ਉਹ ਚੋਣਾਂ ਸਬੰਧੀ ਗਤੀਵਿਧੀਆਂ ਵਿੱਚ ਵੱਧ-ਚੜਕੇ  ਸ਼ਾਮਲ ਹੋਣ ਅਤੇ ਭਾਰਤੀ ਲੋਕਤੰਤਰ ਨੂੰ ਮਜਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।  ਭਾਰਤੀ ਚੋਣ ਕਮਿਸ਼ਨ ਨੇ ਈ-ਐਪਿਕ (ਇਲੈਕਟ੍ਰਾਨਿਕ ਇਲੈਕਟੋਰਲ ਫੋਟੋ ਆਈਡੈਂਟਟੀ ਕਾਰਡ) ਦੇ ਰੂਪ ਵਿੱਚ ਬਿਲਕੁਲ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਜਿਸ ਤਹਿਤ ਨਵੇਂ ਵੋਟਰ ਅਤੇ  ਸਾਰੇ ਯੋਗ ਵੋਟਰ ਬੜੀ ਆਸਾਨੀ ਨਾਲ ਆਪਣਾ ਵੋਟਰ ਕਾਰਡ ਡਾਊਨਲੋਡ ਅਤੇ ਪਿ੍ਰੰਟ ਕਰ ਸਕਦੇ ਹਨ।
ਇਸ ਸਹੂਲਤ ਨੂੰ ਨੌਜਵਾਨਾਂ ਵਿੱਚ ਹਰਮਨ ਪਿਆਰਾ ਬਣਾਉਣ ਲਈ ਮੁੱਖ ਚੋਣਕਾਰ ਦਫ਼ਤਰ ਪੰਜਾਬ ਦੇ ਦਫਤਰ ਨੇ ਵੱਧ ਤੋਂ ਵੱਧ ਈ-ਐਪਿਕ ਡਾਊਨਲੋਡ ਕਰਨ ਵਾਲੇ ਨੂੰ ‘ਇਲੈਕਸ਼ਨ ਸਟਾਰ’ ਦਾ ਖ਼ਿਤਾਬ ਦੇਣ ਅਤੇ ਸਟੇਟ ਆਈਕਨ ਸੋਨੂੰ ਸੂਦ ਨਾਲ ਲਾਈਵ ਗੱਲਬਾਤ ਕਰਨ ਦਾ ਐਲਾਨ ਕੀਤਾ।
ਪਹਿਲੇ ਗੇੜ ਦਾ ਮੁਕਾਬਲਾ 16 ਫਰਵਰੀ ਤੋਂ 15 ਮਾਰਚ ਤੱਕ ਨਿਰਧਾਰਤ ਕੀਤਾ ਗਿਆ ਸੀ। ਮੇਹਰ ਚੰਦ ਪਾਲੀਟੈਕਨਿਕ ਕਾਲਜ, ਜਲੰਧਰ ਦੀ ਰਾਂਸੀ ਅਤੇ ਯੁਵਰਾਜ ਸਿੰਘ ਦੀ ਜੋੜੀ ਨੂੰ ਸਾਂਝੇ ਤੌਰ ‘ਤੇ ਸਭ ਤੋਂ ਵੱਧ 306 ਈ-ਐਪਿਕ ਡਾਊਨਲੋਡ ਕਰਨ ਲਈ ਮਹੀਨੇ ਦਾ ਪਹਿਲਾ ‘ਚੋਣ ਸਟਾਰ ’ ਐਲਾਨਿਆ ਗਿਆ।
ਈ-ਐਪਿਕ ਇੱਕ ਡਿਜੀਟਲ ਵੋਟਰ ਕਾਰਡ ਹੈ ਜਿਸਦੀ ਸ਼ੁਰੂਆਤ ਭਾਰਤੀ ਚੋਣ ਕਮਿਸ਼ਨ ਵਲੋਂ  25 ਜਨਵਰੀ, 2021 ਨੂੰ ਕੌਮੀ ਵੋਟਰ ਦਿਵਸ ਮੌਕੇ ਕੀਤੀ ਗਈ ਸੀ। ਇਸ ਦੀ ਸ਼ੁਰੂਆਤ ਵੋਟਰਾਂ ਨੂੰ ਸਹੂਲਤ ਦੇਣ ਦੇ ਉਦੇਸ਼ ਨਾਲ ਕੀਤੀ ਗਈ ਹੁਣ ਵੋਟਰ ਆਪਣੇ ਰਜਿਸਟਰਡ ਮੋਬਾਈਲ ਰਾਹੀਂ ਡਿਜੀਟਲ ਵੋਟਰ ਕਾਰਡ ਡਾਊਨਲੋਡ ਅਤੇ ਪਿ੍ਰੰਟ ਕਰ ਸਕਦੇ ਹਨ।
ਰਾਂਸੀ ਅਤੇ ਯੁਵਰਾਜ ਸਿੰਘ ਦੇਸ਼ ਦੇ ‘ਰੀਲ ਅਤੇ ਰੀਅਲ’ ਹੀਰੋ ਸੋਨੂੰ ਸੂਦ ਨਾਲ ਸਿੱਧੀ ਗੱਲਬਾਤ ਕਰਕੇ ਬਹੁਤ ਉਤਸ਼ਾਹਤ ਸਨ। ਗੱਲਬਾਤ ਦੌਰਾਨ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਉਹ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਕਿਸ ਤਰਾਂ ਪ੍ਰੇਰਿਤ ਹੋਏ।  ਉਨਾਂ ਨੇ ਆਨਲਾਈਨ ਸਿੱਖਿਆ ਅਤੇ ਗੈਰ-ਪ੍ਰਤੀਯੋਗੀ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਪੇਸ਼ ਆਉਂਦੀਆਂ ਪਰੇਸ਼ਾਨੀਆਂ ਬਾਰੇ ਵੀ ਆਪਣੀ ਚਿੰਤਾ ਜ਼ਾਹਰ ਕੀਤੀ। ਸੋਨੂੰ ਸੂਦ ਨੇ ਉਨਾਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਢੰਗ ਨੂੰ ਸਮਝਣ ਅਤੇ  ਡਿਜੀਟਲ ਮੰਚ ਵਿੱਚ ਸ਼ਾਮਲ ਹੋਣ।
ਸੋਨੂੰ ਸੂਦ ਨੇ ਖੁਦ ਵੀ ਵਿਦਿਆਰਥੀਆਂ ਨੂੰ ਆਪਣੀਆਂ ਆਨਲਾਈਨ ਕਲਾਸਾਂ ਲਗਾਉਣ ਲਈ ਵੱਡੀ ਗਿਣਤੀ ਵਿੱਚ ਸੈਲਫੋਨ ਦਾਨ ਕੀਤੇ ਹਨ। ਸੋਨੂੰ ਨੇ ਕੋਵਿਡ ਕਾਰਨ 2020 ਦੀ ਤਾਲਾਬੰਦੀ ਦੌਰਾਨ ਆਪਣੇ ਪਰਉਪਕਾਰੀ ਯਤਨਾਂ ਨਾਲ ਲੋਕਾਂ ’ਤੇ ਮਿਸਾਲੀ ਪ੍ਰਭਾਵ ਪਾਇਆ ਹੈ ਅਤੇ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖਿਆ ਹੈ।
ਪੰਜਾਬ ਦੇ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ ਆਈ.ਏ.ਐੱਸ. ਨੇ ਫੇਸਬੁੱਕ ਲਾਈਵ ਪ੍ਰਸਾਰਤ ਕੀਤਾ ਅਤੇ ਸੋਨੂੰ ਸੂਦ ਨਾਲ ਸਿੱਧੀ ਗੱਲਬਾਤ ਕਰਨ ਦੇ ਯੋਗ ਬਣਨ ਵਾਲੇ ਮਹੀਨੇ ਦੇ ‘ਇਲੈਕਸ਼ਨ ਸਟਾਰ’ ਜੇਤੂਆਂ ਲਈ ਖੁਸ਼ੀ ਪ੍ਰਗਟਾਈ । ਉਹਨਾਂ ਕਿਹਾ ਕਿ ਇਹ ਬੜੀ ਮਾਣ ਦੀ ਗੱਲ ਹੈ  ਕਿ ਆਪਣੇ  ਸਿਰਜਣਾਤਮਕ ਯਤਨਾਂ ਰਾਹੀਂ ਨੌਜਵਾਨਾਂ ਨੂੰ ਨਿਰੰਤਰ ਪ੍ਰੇਰਿਤ ਕਰਨ ਵਾਲੇ ਸੋਨੂੰ ਸੂਦ ਨਾਲ ਨੌਜਵਾਨਾਂ ਨੂੰ ਗੱਲ ਕਰਨ ਦਾ ਮੌਕਾ ਮਿਲਿਆ