ਵੱਡੀ ਖ਼ਬਰ : ਦੋ ਜਹਾਜ਼ ਟਕਰਾਏ 26 ਮੌਤਾਂ
ਸੰਪਾਦਕ ਸ਼ਾਹੀ ਗੁਰਪ੍ਰੀਤ ਸਿੰਘ ਸੰਧੂ ਕੇਸਰੀ ਵਿਰਾਸਤ

ਵੱਡੀ ਖ਼ਬਰ : ਦੋ ਜਹਾਜ਼ ਟਕਰਾਏ 26 ਮੌਤਾਂ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ )- ਭਾਰਤ ਦੇ ਗਵਾਂਢੀ ਮੁਲਕ ਬੰਗਲਾਦੇਸ਼ ਵਿਚ ਵੱਡੇ ਹਾਦਸਾ ਵਾਪਰਿਆ ਹੈ।
ਖ਼ਬਰ ਅਨੁਸਾਰ ਨਾਰਾਇਣਗੰਜ ਜ਼ਿਲ੍ਹੇ ‘ਚ ਸ਼ੀਤਲਾਖਿਆ ਨਦੀ ‘ਚ ਦੋ ਜਹਾਜ਼ਾਂ ਦੀ ਆਪਸੀ ਟੱਕਰ ‘ਚ 26 ਲੋਕਾਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਕ ਛੋਟਾ ਜਹਾਜ਼ ਯਾਤਰੀਆਂ ਨੂੰ ਲਿਜਾ ਰਿਹਾ ਸੀ। ਇਸ ਦੌਰਾਨ ਉਸਦੀ ਟੱਕਰ ਵੱਡੇ ਜਹਾਜ਼ ਨਾਲ ਹੋ ਗਈ ਤੇ ਪਲਟਣ ਨਾਲ ਡੁੱਬ ਕੇ ਲੋਕਾਂ ਦੀ ਮੌਤ ਹੋ ਗਈ।

ਖ਼ਬਰਾਂ ਮੁਤਾਬਕ ਹਾਦਸਾ ਰਾਜਧਾਨੀ ਢਾਕਾ ਤੋਂ ਮਹਿਜ਼ 20 ਕਿਲੋਮੀਟਰ ਦੀ ਦੂਰੀ ‘ਤੇ ਹੋਇਆ। ਘਟਨਾ ਦੀ ਸੂਚਨਾ ਮਿਲਣ ‘ਤੇ ਰਾਹਤ ਟੀਮ ਮੌਕੇ ‘ਤੇ ਪਹੁੰਚੀ ਤੇ ਯਾਤਰੀਆਂ ਨੂੰ ਬਚਾਉਣ ਦਾ ਕੰਮ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਸ ਹਾਦਸੇ ‘ਚ 26 ਲੋਕਾਂ ਦੀ  ਜਾਨ ਚਲੀ ਗਈ ਹੈ ਜਿਨ੍ਹਾਂ ‘ਚ ਬੱਚੇ ਤੇ ਮਹਿਲਾਵਾਂ ਵੀ ਸ਼ਾਮਲ ਹਨ।