You are currently viewing ਪੰਜਾਬ ਵਿਚ ਚੋਣ ਤਿਆਰੀਆਂ ਸ਼ੁਰੂ ! ਮੁੱਖ ਚੋਣ ਅਧਿਕਾਰੀ  ਡਾ. ਰਾਜੂ ਵੱਲੋਂ ਚੋਣ ਅਧਿਕਾਰੀਆਂ ਨੂੰ ਤਿਆਰ ਰਹਿਣ ਦੀ ਹਦਾਇਤ
TV9

ਪੰਜਾਬ ਵਿਚ ਚੋਣ ਤਿਆਰੀਆਂ ਸ਼ੁਰੂ ! ਮੁੱਖ ਚੋਣ ਅਧਿਕਾਰੀ  ਡਾ. ਰਾਜੂ ਵੱਲੋਂ ਚੋਣ ਅਧਿਕਾਰੀਆਂ ਨੂੰ ਤਿਆਰ ਰਹਿਣ ਦੀ ਹਦਾਇਤ

ਚੰਡੀਗੜ੍ਹ, 6 ਅਪ੍ਰੈਲ (ਗੁਰਪ੍ਰੀਤ ਸਿੰਘ ਸੰਧੂ)- ਸੂਬੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਚੋਣ ਅਧਿਕਾਰੀਆਂ ਨੂੰ ਚੋਣਾਂ ਲਈ ਤਿਆਰ ਰਹਿਣ ਦੀ ਹਿਦਾਇਤ ਕੀਤੀ ਹੈ। ਇਸ ਸਬੰਧੀ ਅੱਜ ਗੂਗਲ ਮੀਟ ਰਾਹੀਂ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਦੇ ਚੋਣ ਤਹਿਸੀਲਦਾਰਾਂ ਅਤੇ ਚੋਣ ਕਾਨੂੰਗੋਆਂ ਨਾਲ ਮੀਟਿੰਗ ਕੀਤੀ ਗਈ।
ਪੰਜਾਬ ਰਾਜ ਵਿਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣੀਆਂ ਹਨ ਅਤੇ ਮੁੱਖ ਚੋਣ ਅਧਿਕਾਰੀ ਨੇ ਵੋਟਰ ਸੂਚੀ ਦੀ ਨਿਰੰਤਰ ਅਪਡੇਟ ਲਈ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਮਹਾਂਮਾਰੀ ਦੌਰਾਨ ਤਕਨਾਲੋਜੀ ਇੱਕ ਅਹਿਮ ਭੂਮਿਕਾ ਅਦਾ ਕਰਦੀ ਹੈ ਅਤੇ ਇਸ ਨਾਲ ਮੋਬਾਈਲ ਐਪਲੀਕੇਸ਼ਨਾਂ ਦੀ ਭੂਮਿਕਾ ਕਈ ਗੁਣਾ ਵੱਧ ਜਾਂਦੀ ਹੈ। ਉਹਨਾਂ ਸਾਰੇ ਅਧਿਕਾਰੀਆਂ ਨੂੰ ਮੋਬਾਈਲ ਐਪਲੀਕੇਸ਼ਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਹਦਾਇਤ ਕੀਤੀ। ਇਹਨਾਂ ਐਪਸ ਵਿੱਚ ਮੁੱਖ ਤੌਰ ‘ਤੇ ਆਮ ਲੋਕਾਂ ਲਈ ਵੋਟਰ ਹੈਲਪਲਾਈਨ ਐਪ, ਅਪੰਗ ਵਿਅਕਤੀਆਂ ਲਈ ਪੀਡਬਲਯੂਡੀ ਐਪ, ਬੂਥ ਲੈਵਲ ਅਧਿਕਾਰੀਆਂ (ਬੀ.ਐਲ.ਓਜ਼) ਲਈ ਗਰੁਡ ਐਪ ਸ਼ਾਮਲ ਹੈ।
ਸੀ.ਈ.ਓ., ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਵਿਕੇਂਦਰੀਕਰਣ ਪਹੁੰਚ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਵਿੱਚ ਸਹਾਇਕ ਹੁੰਦੀ ਹੈ। ਉਹਨਾਂ ਅਧਿਕਾਰੀਆਂ ਨੂੰ ਸਾਰੇ ਪੋਲਿੰਗ ਬੂਥਾਂ ਦੀ ਖੁਦ ਤਸਦੀਕ ਕਰਨ ਅਤੇ ਕੋਵਿਡ -19 ਸਥਿਤੀ ਦੇ ਮੱਦੇਨਜ਼ਰ ਵਧੇਰੇ ਸਥਾਨਾਂ ਦਾ ਸੁਝਾਅ ਦੇਣ ਅਤੇ ਸਾਰੇ ਢੁੱਕਵੇਂ ਅੰਕੜਿਆਂ ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ।
ਵਧੀਕ ਸੀ.ਈ.ਓ., ਪੰਜਾਬ ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐੱਸ. ਨੇ ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਅਪੰਗ ਵਿਅਕਤੀਆਂ ਲਈ ਮੋਬਾਈਲ ਐਪਲੀਕੇਸ਼ਨਾਂ ਖਾਸ ਕਰਕੇ ਪੀ.ਡਬਲਯੂ.ਡੀ ਐਪ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ। ਭਾਰਤੀ ਚੋਣ ਕਮਿਸ਼ਨ ਦੀ ਨਵੀਂ ਪਹਿਲਕਦਮੀ ‘ਹੈਲੋ ਵੋਟਰਸ’ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਜ਼ਿਲ੍ਹਾ ਸਵੀਪ ਆਈਕਾਨ ‘ਹੈਲੋ ਵੋਟਰਾਂ’ ਲਈ ਛੋਟੇ ਆਡੀਓ ਕਲਿੱਪ ਤਿਆਰ ਕਰਨਗੇ।
ਫੀਲਡ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਉਟਰੀਚ ਗਤੀਵਿਧੀਆਂ ਲਈ ਬਿਹਤਰ ਢੰਗ ਨਾਲ ਤਕਨਾਲੋਜੀ ਦੀ ਵਰਤੋਂ ਕਰਨ। ਪੀਡਬਲਯੂਡੀਜ਼, ਟ੍ਰਾਂਸਜੈਂਡਰ, ਨੌਜਵਾਨਾਂ ਆਦਿ ਲਈ ਵਰਗ ਅਨੁਸਾਰ ਗੂਗਲ ਮੀਟਸ ਅਤੇ ਵੈਬਿਨਾਰਾਂ ਦਾ ਸੁਝਾਅ ਦਿੱਤਾ ਗਿਆ।
ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਕੇ ਜਾਣਕਾਰੀ ਦਾ ਪ੍ਰਚਾਰ ਕਰਨ ਅਤੇ ਟੀਚਾਗਤ ਵੋਟਰਾਂ ਖਾਸ ਕਰਕੇ ਨੌਜਵਾਨਾਂ ਦਰਮਿਆਨ ਚੋਣ ਸਬੰਧੀ ਜਾਗਰੂਕਤਾ ਪੈਦਾ ਕਰਨ।
ਨਾਗਰਿਕ ਵੋਟਰ ਸੂਚੀ ਵਿਚ ਨਾਮ ਦਰਜ ਕਰਾਉਣ, ਸੋਧ ਕਰਨ ਜਾਂ ਨਾਮ ਹਟਾਉਣ ਵਰਗੀਆਂ ਸੇਵਾਵਾਂ ਲੈਣ ਲਈ ਡੀਸੀ ਦਫ਼ਤਰ, ਚੋਣ ਰਜਿਸਟ੍ਰੇਸ਼ਨ ਦਫ਼ਤਰ ਜਾਂ ਸਬੰਧਤ ਬੂਥ ਲੈਵਲ ਅਫਸਰ (ਬੀ.ਐਲ.ਓ.) ਨਾਲ ਸੰਪਰਕ ਕਰਕੇ ਫਾਰਮ ਭਰ ਸਕਦੇ ਹਨ। ਇਸ ਤੋਂ ਇਲਾਵਾ ਇਹ ਸੇਵਾਵਾਂ ਵੈਬਸਾਈਟ http://www.voterportal.eci.gov.in ਜਾਂ ਵੋਟਰ ਹੈਲਪਲਾਈਨ ਮੋਬਾਈਲ ਐਪ ‘ਤੇ ਆਨਲਾਈਨ ਉਪਲਬਧ ਹਨ।
सी.ई.ओ. डॉ. राजू द्वारा चुनाव अधिकारियों को चुनाव के लिए तैयार रहने का निर्देश
चंडीगढ़ – राज्य में अगले साल के शुरू में होने वाले विधानसभा चुनाव के मद्देनजऱ मुख्य चुनाव अधिकारी (सी.ई.ओ.) पंजाब डॉ. एस करुणा राजू ने चुनाव अधिकारियों को चुनाव के लिए तैयार रहने की हिदायत की है। इस संबंधी आज गूगल मीट के द्वारा पंजाब के सभी 22 जिलों के चुनाव तहसीलदारों और चुनाव कानूनगोओं के साथ मीटिंग की गई।
पंजाब राज्य में विधानसभा चुनाव अगले साल के शुरू में होने हैं और मुख्य चुनाव अधिकारी ने वोटर सूची के निरंतर अपडेट के लिए मुहिम पहले ही शुरू कर दी है। मौजूदा महामारी के दौरान प्रौद्यौगिकी एक अहम भूमिका अदा करती है और इससे मोबाइल एप्लीकेशनों की भूमिका कई गुणा बढ़ जाती है। उन्होंने सभी अधिकारियों को मोबाइल ऐप्लीकेशन का अधिक से अधिक प्रयोग करने का निर्देश दिया। इन ऐप्स में मुख्य तौर पर आम लोगों के लिए वोटर हेल्पलाइन ऐप, अपंग व्यक्तियों के लिए पीडब्ल्यूडी ऐप, बूथ स्तर अधिकारियों (बी.एल.ओज़) के लिए गरुढ़ ऐप शामिल है।
सी.ई.ओ., पंजाब डॉ. एस. करुणा राजू ने कहा कि विकेंद्रीकरण पहुँच स्वतंत्र और निष्पक्ष चुनाव यकीनी बनाने में सहायक होती है। उन्होंने अधिकारियों को सभी पोलिंग बूथों की ख़ुद तस्दीक करने और कोविड-19 की स्थिति के मद्देनजऱ और ज्यादा स्थानों का सुझाव देने और सभी उचित आंकड़ों को अपडेट करने के निर्देश दिए।
अतिरिक्त सी.ई.ओ., पंजाब श्रीमती माधवी कटारिया, आई.ए.एस. ने फील्ड अफसरों को हिदायत की कि वह अपंग व्यक्तियों के लिए मोबाइल ऐप्लीकेशनें ख़ासकर पी.डब्ल्यू.डी ऐप को बढ़ावा देने के लिए एक विशेष मुहिम शुरू करें। भारतीय चुनाव आयोग की नयी पहलकदमी ‘हैलो वोटर्स’ को बढ़ावा देने की ज़रूरत है। जि़ला स्वीप आइकॉन ’हैलो वोटर्स’ के लिए छोटे ऑडीयो क्लिप तैयार करेंगे।
फील्ड अफसरों को निर्देश दिए गए कि वह आउटरीच गतिविधियों के लिए बेहतर ढंग से प्रौद्यौगिकी का प्रयोग करें। पीडब्ल्यूडीज़, ट्रांसजैंडर, नौजवानों आदि के लिए वर्ग अनुसार गूगल मीट्स और वैबिनारों का सुझाव दिया गया।
फील्ड अफसरों को हिदायत की गई कि वह सोशल मीडिया का प्रभावशाली ढंग से प्रयोग करके जानकारी का प्रचार करें और लक्षित वोटरों ख़ासकर नौजवानों के दरमियान चुनाव संबंधी जागरूकता पैदा करें।
नागरिक वोटर सूची में नाम दर्ज कराने, संशोधन कराने या नाम हटाने जैसी सेवाएं लेने के लिए डीसी दफ़्तर, चुनाव रजिस्ट्रेशन दफ़्तर या संबंधित बूथ लेवल अफ़सर (बी.एल.ओ.) के साथ संपर्क करके फार्म भर सकते हैं। इसके अलावा यह सेवाएं वैबसाईट http://www-voterportal-eci-gov-in या वोटर हेल्पलाइन मोबाइल ऐप पर ऑनलाइन उपलब्ध हैं।