You are currently viewing ਪੱਛਮੀ ਬੰਗਾਲ-ਮਮਤਾ ਬੈਨਰਜੀ ਦਾ ਵਾਇਰਲ ਹੋ ਰਿਹਾ ਵੀਡੀਓ
ਮੁੱਖ ਮੰਤਰੀ ਪੱਛਮੀ ਬੰਗਾਲ ਮਮਤਾ ਬੈਨਰਜੀ

ਪੱਛਮੀ ਬੰਗਾਲ-ਮਮਤਾ ਬੈਨਰਜੀ ਦਾ ਵਾਇਰਲ ਹੋ ਰਿਹਾ ਵੀਡੀਓ

ਜਲੰਧਰ (ਕੇਸਰੀ ਸਿਆਸਤ ਡੈਸਕ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (mamta banerjee) ਦੀ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਦਾ ਕਾਰਨ ਇਹ ਹੈ ਕਿ ਪਿਛਲੇ ਦਿਨੀਂ ਮਮਤਾ ਬੈਨਰਜੀ ਦੀ ਜਿਸ ਲੱਤ ਉੱਪਰ ਗੰਭੀਰ ਸੱਟ ਲੱਗਣ ਦੀਆਂ ਖ਼ਬਰਾਂ ਆਈਆਂ ਸਨ ਉਸ ਲੱਤ ਨੂੰ ਮਮਤਾ ਬੈਨਰਜੀ ਬੇਧਿਆਨੇ ਵਿਚ ਸਾਧਾਰਣ ਲੱਤ ਵਾਂਗ ਇੱਧਰ ਉੱਧਰ ਘੁਮਾਉਂਦੀ ਸਾਫ ਦਿਖਾਈ ਦਿੱਤੀ ਹੈ।

ਹਾਲਾਂਕਿ ਅਦਾਰਾ ਕੇਸਰੀ ਵਿਰਾਸਤ ਇਸ ਵੀਡੀਓ ਦੀ ਸਚਾਈ ਬਾਰੇ ਪੁਸ਼ਟੀ ਨਹੀਂ ਕਰ ਸਕਿਆ ਪਰ ਜਿਸ ਢੰਗ ਨਾਲ ਮਮਤਾ ਬੈਨਰਜੀ ਵੀਲ ਚੇਅਰ ਉੱਪਰ ਬੈਠੀ ਆਪਣੀ ਖੱਬੀ ਲੱਤ ਨੂੰ ਹਿਲਾ ਰਹੀ ਹੈ ਉਸ ਤੋਂ ਜਾਪਦਾ ਹੈ ਕਿ ਉਸਦੀ ਲੱਤ ਬਿਲਕੁਲ ਠੀਕ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਨਾ ਸਿਰਫ ਉਹ ਆਪਣੀ ਲੱਤ ਨੂੰ ਇੱਧਰ ਉੱਧਰ ਘੁਮਾ ਰਹੀ ਹੈ ਬਲਕਿ ਕੁਝ ਦੇਰ ਬਾਅਦ ਆਪਣੀ ਦੂਜੀ ਲੱਤ ਨੂੰ ਜ਼ਖ਼ਮੀ ਲੱਤ ਉੱਪਰ ਸਹਿਜਤਾ ਨਾਲ ਟਿਕਾਉਂਦੀ ਵੀ ਦਿਖਾਈ ਦੇ ਰਹੀ ਹੈ।

ਇਹ ਵੀਡੀਓ ਵਾਟਸਐਪ, ਫੇਸਬੁਕ, ਟਵੀਟਰ ਆਦਿ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਲੋਕ ਇਸ ਵੀਡੀਓ ਉੱਪਰ ਕਾਫੀ ਕੁਮੈਂਟ ਵੀ ਕਰ ਰਹੇ ਹਨ। ਯੂਜਰਜ਼ ਆਖ ਰਹੇ ਹਨ ਕਿ ਵਾਹ ਕਿਆ ਜਾਦੂ ਹੈ, ਟੂਟਾ ਪੈਰ ਏਨੀ ਜਲਦੀ ਠੀਕ ਹੋ ਗਿਆ।

ਭਾਜਪਾ ਆਗੂਆਂ ਵਲੋਂ ਇਸ ਵੀਡੀਓ ਨੂੰ ਤੇਜੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤਾ ਜਾ ਰਿਹਾ ਹੈ। ਯੂਜਰਜ਼ ਇਸ ਨੂੰ ਖੇਲਾ ਹੋਛੇ (ਭਾਵ ਖੇਡ ਹੋ ਰਹੀ ਹੈ) ਵੀ ਆਖਿਆ ਹੈ। ਖੈਰ ਪੱਛਮੀ ਬੰਗਾਲ ਵਿਚ ਚਲ ਰਹੀਆਂ ਚੋਣਾ ਦੌਰਾਨ ਇਸ ਵਾਇਰਲ ਵੀਡੀਓ ਦਾ ਵੋਟਰਾਂ ਉੱਪਰ ਕੀ ਅਸਰ ਪੈਂਦਾ ਹੈ, ਇਹ ਆਉਣ ਵਾਲੇ ਚੋਣ ਨਤੀਜੇ ਹੀ ਦੱਸਣਗੇ। ਫਿਲਹਾਲ ਭਾਜਪਾ ਵਲੋਂ ਇਸ ਨੂੰ ਚੋਣ ਦੇ ਕਾਰਗਰ ਹਥਿਆਰ ਵਜੋਂ ਇਸਤੇਮਾਲ ਕਰਨ ਦੀ ਪੂਰੀ ਕੋਸ਼ਿਸ਼ ਹੋ ਰਹੀ ਹੈ।