You are currently viewing 3 ਅਪ੍ਰੈਲ ਜਨਮ ਦਿਨ ਮੌਕੇ ਜਯਾ ਪ੍ਰਦਾ ਦਿਲਚਸਪ ਤੱਥ
ਜਯਾ ਪ੍ਰਦਾ ਫੋਟੋ

3 ਅਪ੍ਰੈਲ ਜਨਮ ਦਿਨ ਮੌਕੇ ਜਯਾ ਪ੍ਰਦਾ ਦਿਲਚਸਪ ਤੱਥ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- 3 ਅਪ੍ਰੈਲ ਨੂੰ ਆਪਣਾ ਜਨਮ ਦਿਨ ਮਨਾ ਰਹੀ ਆਪਣੇ ਸਮੇਂ ਦੀ ਚਰਚਿਤ ਅਤੇ ਦਿਲਕਸ਼ ਅਭਿਨੇਤਰੀ ਜਯਾ ਪ੍ਰਦਾ ਦੀ ਜੀਵਨ ਕਾਫੀ ਦਿਲਚਸਪ ਹੈ।  2021 ਵਿਚ ਆਪਣਾ 59ਵਾਂ ਜਨਮ ਦਿਨ ਮਨਾ ਰਹੀ ਅਦਾਕਾਰਾ ਤੋਂ ਰਾਜਨੇਤਾ ਬਣੀ ਜਯਾ ਦਾ ਜਨਮ 1962 ਵਿਚ ਆਂਧਰਾ ਪ੍ਰਦੇਸ਼ ਵਿਚ ਹੋਇਆ ਸੀ।

ਜਯਾ ਪ੍ਰਦਾ ਨੇ ਆਪਣੇ ਫਿਲਮੀ ਕਰੀਅਰ ਦੌਰਾਨ  ਫਿਲਮੀ ਜਗਤ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ। ਹੁਣ ਉਹ ਰਾਜਨੀਤੀ ਵਿਚ ਵੀ ਇੱਕ ਵੱਖਰਾ ਮੁਕਾਮ ਬਣਾਈ ਬੈਠੀ ਹੈ।

ਆਉ ਜਾਣਦੇ ਹਾਂ ਜਯਾ ਪ੍ਰਦਾ ਦੇ ਜੀਵਨ ਦੀਆਂ ਕੁਝ ਖਾਸ ਗੱਲਾਂ-

  1. ਜਯਾ ਪ੍ਰਦਾ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਤੇਲਗੂ ਫਿਲਮ ਭੂਮੀਕੋਸਮ ਤੋਂ ਕੀਤੀ ਸੀ।
  2. ਉਹਨਾ ਨੇ 1979 ਵਿਚ ਵਿਸ਼ਵਨਾਥ ਦੇ ਨਿਰਦੇਸ਼ਨ ਵਿਚ ਬਣੀ ਫਿਲਮ ਸਰਗਮ ਨਾਲ ਬਾਲੀਵੁਡ ਵਿਚ ਕਦਮ ਰੱਖਿਆ ਪਰ ਉਹਨਾ ਨੂੰ ਖਾਸ ਪਛਾਣ 1984 ਵਿਚ ਆਈ ਫਿਲਮ ਤੋਹਫਾ ਤੋਂ ਮਿਲੀ।
  3. ਫਿਲਮ ਤੋਹਫਾ ਵਿਚ ਉਹਨਾ ਦੇ ਨਾਲ ਉਸ ਸਮੇਂ ਦੇ ਸਟਾਰ ਅਦਾਕਾਰ ਜਤਿੰਦਰ ਦੇ ਸ਼੍ਰੀਦੇਵੀ ਨੇ ਕੰਮ ਕੀਤਾ ਸੀ।
  4. ਪਰ ਉਹਨਾ ਦਾ ਫਿਲਮੀ ਕਰੀਅਰ ਬਹੁਤਾ ਲੰਬਾ ਨਹੀਂ ਚਲਿਆ ਤੇ ਕਰੀਅਰ 1988 ਤੋਂ ਬਾਅਦ ਹੇਠਾਂ ਆਉਣ ਲੱਗਾ।
  5. 1986 ਵਿਚ ਹੀ ਆਪਣੇ ਕਰੀਅਰ ਦੌਰਾਨ ਉਹਨਾ ਨੇ ਫਿਲਮ ਨਿਰਦੇਸ਼ਕ ਸ਼੍ਰੀਕਾਂਤ ਨਾਹਟਾ ਨਾਲ ਵਿਆਹ ਕਰਵਾ ਲਿਆ ਸੀ। 
  6. ਰਾਜਨੀਤਿਕ ਸਫਰ ਦੀ ਗੱਲ ਕਰੀਏ ਤਾਂ 1994 ਵਿਚ ਉਹਨਾ ਦਾ ਰਾਜਨੀਤਿਕ ਸਫਰ ਤੇਲਗੂ ਦੇਸ਼ਮ ਪਾਰਟੀ ਤੋਂ ਸ਼ੁਰੂ ਹੋਇਆ। 1996 ਵਿਚ ਹੀ ਉਹਨਾ ਨੂੰ ਤੇਲਗੂ ਦੇਸ਼ਮ ਪਾਰਟੀ ਵਲੋਂ ਰਾਜਸਭਾ ਵਿਚ ਭੇਜ ਦਿੱਤਾ ਗਿਆ ਸੀ।
  7. 2004 ਵਿਚ ਕੁਝ ਕਾਰਨਾ ਵਸ ਉਹਨਾ ਨੇ ਸਮਾਜਵਾਦੀ ਪਾਰਟੀ ਵਲੋਂ ਰਾਮਪੁਰ ਤੋਂ ਚੋਣ ਲੜੀ ਅਤੇ ਜਿੱਤੀ। 
  8. 2019 ਵਿਚ ਉਹਨਾ ਭਾਜਪਾ ਦਾ ਕਮਲ ਫੜਿਆ ਅਤੇ ਚੋਣ ਲੜੀ ਪਰ ਉਹ ਚੋਣ ਹਾਰ ਗਈ ਅਤੇ ਰਾਜਨੀਤੀ ਤੋਂ ਕੁਝ ਦੂਰੀ ਬਣਾ ਲਈ।
  9. ਹਾਲਾਂਕਿ ਉਹ ਬਾਲੀਵੁਡ ਵਿਚ ਬਹੁਤਾ ਦੇਰ ਨਹੀਂ ਟਿਕ ਸਕੀ ਪਰ ਦੱਖਣ ਭਾਰਤੀ ਫਿਲਮਾਂ ਵਿਚ ਉਹਨਾ ਦੇ ਯੋਗਦਾਨ ਲਈ  ਉਹਨਾ ਨੂੰ ਲਾਈਫ ਟਾਈਮ ਐਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਦਾਕਾਰੀ ਅਤੇ ਰਾਜਨੀਤੀ ਤੋਂ ਇਲਾਵਾ ਜਯਾ ਪ੍ਰਦਾ ਦਾ ਚੇਨਈ ਵਿਚ ਇਕ ਥੀਏਟਰ ਵੀ ਚਲਦਾ ਹੈ।