ਕੋਰੋਨਾ ਅੰਕੜੇ- ਹੋਰ 439 ਜਲੰਧਰੀਏ ਆਏ ਕੋਰੋਨਾ ਪਾਜ਼ਿਟਿਵ, 9 ਮੌਤਾਂ
ਕੋਵਿਡ-19 ਦੀ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਤਿਆਰੀਆਂ

ਕੋਰੋਨਾ ਅੰਕੜੇ- ਹੋਰ 439 ਜਲੰਧਰੀਏ ਆਏ ਕੋਰੋਨਾ ਪਾਜ਼ਿਟਿਵ, 9 ਮੌਤਾਂ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਕੋਰੋਨਾ ਦੀ ਦੂਜਾ ਪੂਰ ਇਕ ਵਾਰ ਫਿਰ ਤੋਂ ਆਪਣਾ ਕਰੂਪ ਰੰਗ ਦਿਖਾਉਂਦਾ ਦਿਖਾਈ ਦੇ ਰਿਹਾ ਹੈ। ਪੰਜਾਬ ਭਰ ਵਿਚੋਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੇ ਜਾਣ ਦੇ ਅੰਕੜੇ ਲੋਕਾਂ ਨੂੰ ਡਰਾਉਣ ਲੱਗੇ ਹਨ।

ਇਸੇ ਤਹਿਤ ਹਾਸਲ ਅੰਕੜਿਆਂ ਅਨੁਸਾਰ ਸ਼ੁੱਕਰਵਾਰ 2 ਅਪ੍ਰੈਲ ਨੂੰ ਮੀਡੀਆ ਰਾਜਧਾਨੀ ਅਤੇ ਪੰਜਾਬ ਦਾ ਦਿਲ ਅਖਵਾਉਣ ਵਾਲੇ ਸ਼ਹਿਰ ਜਲੰਧਰ ਵਿਚ 9 ਹੋਰ ਮੌਤਾਂ ਹੋ ਜਾਣ ਦੀ ਦੁਖਦਾਈ ਖ਼ਬਰ ਆ ਰਹੀ ਹੈ। ਜਦਕਿ ਕੋਰੋਨਾ ਪਾਜਿਟਿਵ ਆਉਣ ਵਾਲੇ ਜਲੰਧਰੀਆਂ ਦੀ ਗਿਣਤੀ 439 ਹੈ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਬਾਅਦ ਦੁਪਹਿਰ ਤਕ 479 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ ਜਿਨਾਂ ਵਿਚੋਂ 40 ਵਿਅਕਤੀ ਜਿਲੇ ਤੋਂ ਬਾਹਰ ਦੇ ਹਨ ਜਦਕਿ 439 ਵਿਅਕਤੀ ਜਲੰਧਰ ਜਿਲੇ ਨਾਲ ਸਬੰਧਤ ਹਨ। 

ਪਿਛਲੇ 3 ਦਿਨਾਂ ਤੋਂ ਲਗਾਤਾਰ ਰੋਜ਼ਾਨਾ 9 ਵਿਅਕਤੀਆਂ ਦੀ ਮੌਤ ਹੋ ਰਹੀ ਹੈ।ਇਸਦੇ ਨਾਲ ਹੀ ਜਿਲੇ ਵਿਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਕੁਲ ਗਿਣਤੀ 30562 ਹੋ ਗਈ ਹੈ। ਇਸ ਦੌਰਾਨ ਹੁਣ ਤਕ ਜਿਲੇ ਵਿਚ ਕੋਵਿਡ-19 ਦੀ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 933 ਹੋ ਗਈ ਹੈ।