ਕੋਰੋਨਾ ਅੱਪਡੇਟ ਪੰਜਾਬ-ਜਲੰਧਰ 494 ਮਰੀਜ਼ਾਂ ਨਾਲ ਸੂਬੇ ਭਰ ਚੋਂ ਪੀੜਤ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਸ਼ਾਮ 5 ਵਜੇ ਤਕ ਦੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਦਾ ਦਿਲ ਅਤੇ ਮੀਡੀਆ ਰਾਜਧਾਨੀ ਆਖਿਆ ਜਾਣ ਵਾਲਾ ਜਲੰਧਰ ਕੋਰੋਨਾ ਸੰਕਰਮਣ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਪੰਜਾਬ ਭਰ ਵਿਚੋਂ ਸਭ ਤੋਂ ਮੂਹਰਲੇ ਸਥਾਨ ਉੱਪਰ ਆਇਆ ਹੈ। 26 ਮਾਰਚ ਦੇ ਅੰਕੜਿਆਂ ਅਨੁਸਾਰ 494 ਮਰੀਜ਼ਾਂ ਦੀ ਗਿਣਤੀ ਨਾਲ ਜਲੰਧਰ covid-19 ਤੋਂ ਸਭ ਤੋਂ ਵਧੇਰੇ ਪੀੜਤ ਪਾਇਆ ਗਿਆ ਹੈ।

ਹੋਰ ਜਿਲਿਆਂ ਦੇ ਅੰਕੜੇ ਕਰਮਵਾਰ ਇਸ ਤਰਾਂ ਹਨ।

ਐਸਏਐਸ ਨਗਰ ਮੋਹਾਲੀ 409, ਲੁਧਿਆਣਾ 395, ਕਪੂਰਥਲਾ 327, ਅੰਮ੍ਰਿਤਸਰ 304, ਪਟਿਆਲਾ 285, ਹੁਸ਼ਿਆਰਪੁਰ 202,ਗੁਰਦਾਸਪੁਰ 144, ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ 92,  ਬਠਿੰਡਾ 79, ਰੋਪੜ 66,ਫਤਹਿਗੜ 48, ਫਰੀਦਕੋਟ 46, ਸੰਗਰੂਰ 46, ਫਾਜਿਲਕਾ 41,ਮੁਕਤਸਰ 37, ਮਾਨਸਾ 26, ਬਰਨਾਲਾ 12 ਅਤੇ ਸਭ ਤੋਂ ਘੱਟ ਮਰੀਜ਼ਾਂ ਦੀ ਗਿਣਤੀ 3 ਦੇ ਨਾਲ ਪਠਾਨਕੋਟ ਵਿਚ ਹਾਲਾਤ ਕੁਝ ਕਾਬੂ ਵਿਚ ਦਿਸੇ।

ਇਸ ਤਰਾਂ ਪੰਜਾਬ ਭਰ ਵਿਚ 3136 ਨਵੇਂ ਮਰੀਜ਼ ਕੋਰੋਨਾ ਪਾਜਿਟਿਵ ਪਾਏ ਗਏ। ਅੱਜ ਠੀਕ ਹੋ ਕੇ ਘਰ ਪਰਤੇ ਮਰੀਜ਼ਾਂ ਦੀ ਗਿਣਤੀ 1816 ਰਹੀ ਜਦਕਿ 59 ਪੰਜਾਬ ਵਾਸੀ ਕੋਵਿਡ-19 ਕਾਰਨ ਮੌਤ ਦੀ ਆਗੋਸ਼ ਵਿਚ ਸਮਾਅ ਗਏ।