ਜਲੰਧਰ ਪੁਲਿਸ ਨੇ ਦਿੱਲੀ ਤੇ ਪੰਜਾਬ ਵਿੱਚ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦੇ 03 ਮੈਂਬਰ ਗ੍ਰਿਫਤਾਰ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)– ਡਾ. ਸੰਦੀਪ ਕੁਮਾਰ ਗਰਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੀ ਯੋਗ ਅਗਵਾਈ ਹੇਠ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਰਣਜੀਤ ਸਿੰਘ ਬਦੇਸ਼ਾ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋ ਮੁਕੱਦਮਾ ਨੰਬਰ 31 ਮਿਤੀ 24.02.2021 ਅ:ਧ: 392,482 ਭ:ਦ:, 25-54-59 ਅਸਲਾ ਐਕਟ, 21 ਬੀ-61-85 ਐਕਟ ਥਾਣਾ ਸਿਟੀ ਨਕੋਦਰ ਦੇ ਮੁਕੱਦਮਾ ਦੀ ਲੜੀ ਵਿੱਚ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 02 ਪਿਸਟਲ 7.65  (32 ਬੋਰ) ਦੇਸੀ ਸਮੇਤ 04 ਰੌਂਦ ਜਿੰਦਾ 7.65 (32 ਬੋਰ) ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਰਣਜੀਤ ਸਿੰਘ ਬਦੇਸ਼ਾ, ਉਪ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋ ਮੁਕੱਦਮਾ  ਵਿੱਚ ਨਿਖਿਲ ਸ਼ਰਮਾ ਪੁੱਤਰ ਸੰਜੇ ਸ਼ਰਮਾ ਵਾਸੀ ਤਨੂਹੱਟੀ ਥਾਣਾ ਚੁਵਾਰੀ ਜਿਲ੍ਹਾ ਚੰਬਾ, ਸਟੇਟ ਹਿਮਾਚਲ ਪ੍ਰਦੇਸ਼ ਨੂੰ ਸੈਂਟਰਲ ਜੇਲ, ਤਿਹਾੜ, ਨਵੀਂ ਦਿੱਲੀ ਵਿੱਚ ਬੰਦ ਨੂੰ ਪੋ੍ਰਡਕਸ਼ਨ ਵਾਰੰਟ ਪਰ ਮੁਕੱਦਮਾ ਸਬੰਧੀ ਪੁੱਛਗਿੱਛ ਕੀਤੀ। ਇਸ ਦੌਰਾਨ 2 ਮੁਲਜ਼ਮਾਂ ਸੰਦੀਪ ਉਰਫ ਸਾਜਨ ਪੁੱਤਰ ਸ਼ਾਮ ਸੁੰਦਰ ਵਾਸੀ ਮਕਾਨ ਨੰਬਰ 50 ਨਿਊ ਦਿਲਬਾਗ ਨਗਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਅਤੇ ਸਾਵਨ ਭਾਖੜੀ ਉਰਫ ਬਾਹਮਣ ਪੁੱਤਰ ਚੰਦਰ ਵਿਕਰਾਂਤ ਭਾਖੜੀ ਵਾਸੀ ਮਕਾਨ ਨੰਬਰ 35 ਰਾਣੀ ਬਾਗ ਨੇੜੇ ਬਸਤੀ ਪੀਰ ਦਾਦ ਥਾਣਾ ਬਸਤੀ ਬਾਵਾ ਖੇਲ ਜਲੰਧਰ ਖਿਲਾਫ ਮੁਕੱਦਮਾ ਨੰਬਰ 41 ਮਿਤੀ 24.03.2021 ਅ:ਧ: 25-54-59 ਅਸਲਾ ਐਕਟ ਥਾਣਾ ਮਕਸੂਦਾਂ ਦਰਜ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਦਿਆਂ ੳੇੁਹਨਾਂ ਪਾਸੋਂ 02 ਪਿਸਟਲ 7.65 (32 ਬੋਰ) ਦੇਸੀ ਸਮੇਤ 04 ਰੌਂਦ ਬਰਾਮਦ ਕੀਤੇ ਗਏ ਅਤੇ ਦੋਵਾਂ ਖਿਲਾਫ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨਾਂ ਪਾਸੋਂ ਹੋਰ ਵੀ ਅਸਲਾ ਬਰਾਮਦ ਹੋਣ ਦੀ ਸੰਭਾਵਨਾ ਹੈ।