ਜਲੰਧਰ ਦਾ ਇਹ ਨਸ਼ਾ ਤਸਕਰ ਆਇਆ ਬਰਨਾਲਾ ਪੁਲਸ ਅੜਿੱਕੇ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਅਮਰੀਕ ਨਗਰ ਜਲੰਧਰ ਨਾਲ ਸੰਬੰਧਿਤ ਨਸ਼ਾ ਤਸਕਰ ਬਿਕ੍ਰਮਜੀਤ ਸਿੰਘ ਉਰਫ ਬਿੱਕਰ ਨੂੰ ਬਰਨਾਲਾ ਪੁਲਿਸ ਦੇ ਸੀ.ਆਈ.ਏ ਸਟਾਫ ਦੇ ਮੁਖੀ ਸ਼ਰੀਫ ਖਾਨ ਦੀ ਅਗੁਵਾਈ ਵਿਚ ਜਲੰਧਰ ਦੇ ਅਮਰੀਕ ਨਗਰ ਨਾਲ ਸੰਬੰਧਿਤ ਨਸ਼ਾ ਤਸ੍ਕਰ ਬਿਕਰਮਜੀਤ ਸਿੰਘ ਉਰਫ ਬਿੱਕਰ ਅਤੇ ਉਸਦੇ ਸਾਥੀ ਹਰਪ੍ਰੀਤ ਸਿੰਘ ਨੰ 10, 000 ਪਾਬੰਦੀਸ਼ੁਦਾ ਨਸ਼ੀਲੀ ਗੋਲੀਆਂ ਸਮੇਤ ਸਵਿਵਟ ਕਾਰ ਨੰਬਰ PB 09 Z 8911 ਸਮੇਤ ਕਾਬੂ ਕਰਕੇ ਥਾਣਾ ਧਨੌਲਾ ਵਿਚ ND & PS ACT ਦੇ ਅਧੀਨ ਮੁਕਦਮਾ ਦਰਜ ਕੀਤਾ ਹੈ।
ਪੁਲਿਸ ਸੂਤਰਾਂ ਅਨੁਸਾਰ ਇਹ ਨਸ਼ਾ ਤਸਕਰ ਬਾਹਰੀ ਸੂਬਿਆਂ ਵਿਚੋਂ ਨਸ਼ੇ ਕੀ ਖੇਪ ਲਿਆਕੇ ਪੰਜਾਬ ਦੇ ਅਲਗ ਅਲਗ ਜਿਲਿਆਂ  ਵਿਚ ਸਪਲਾਈ ਕਰਦੇ ਸਨ। ਇਸ ਵਾਸਤੇ ਉਹ ਕਾਰਾਂ ਉੱਪਰ ਨੰਬਰ ਬਦਲ ਬਦਲ ਕੇ ਕਦੀ DL 09 A- AL- 4312 ਵੀ ਲਗਾ ਲੈਂਦੇ ਸਨ।
ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਪੰਜਾਬ ਕਿ ਨਸ਼ੇ ਕਾ ਵਪਾਰ ਕਰਨ  ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦਾ ਵਪਾਰ ਕਰਨ ਵਾਲਿਆਂ ਦੀ ਸੂਚਨਾ ਪੁਲਸ ਤਕ ਜਰੂਰ ਪੁੱਜਦੀ ਕਰਨ ਅਤੇ ਅਜਿਹੀ ਸੂਚਨਾ ਦੇਣ ਵਾਲਿਆਂ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ।