ਕੇ.ਐਮ.ਵੀ. ਵਿਖੇ ਵਿਸ਼ਵ ਕਵਿਤਾ ਦਿਵਸ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਕੌਮੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2020 ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਇੰਗਲਿਸ਼ ਅਤੇ ਸਟੂਡੈਂਟ  ਵੈੱਲਫੇਅਰ ਵਿਭਾਗ ਦੁਆਰਾ ਸਾਂਝੇ ਤੌਰ ਤੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਵਿਸ਼ਵ ਕਵਿਤਾ ਦਿਵਸ ਮਨਾਇਆ ਗਿਆ।ਇਸ ਮੌਕੇ ਵਿਦਿਆਲਾ ਦੇ ਵਿਭਿੰਨ ਵਿਭਾਗਾਂ ਦੀਆਂ ਵਿਦਿਆਰਥਣਾਂ ਆਰਜ਼ੂ ਸ਼ਰਮਾ, ਪ੍ਰਣਵਚਿੱਤ ਕੌਰ, ਵਰਿੰਦਰ ਕੌਰ, ਜਗਦੀਪ ਕੌਰ, ਅੰਸ਼ੁਮਨ ਸ਼ਰਮਾ, ਜਸਪਿੰਦਰ ਕੌਰ, ਜਸਮੀਨ ਅਤੇ ਜੀਵਨ ਨੇ ਸੈਲਫ ਰਿਫਲੈਕਸ਼ਨ, ਮਿਸਟਿਕਇਜ਼ਮ, ਦੇਸ਼ਭਗਤੀ ਅਤੇ ਕੁਦਰਤ ਜਿਹੇ ਵਿਸ਼ਿਆਂ ਤੇ ਖੁਦ ਦੁਆਰਾ ਰਚੀਆਂ ਕਵਿਤਾਵਾਂ ਦੀਆਂ ਵੀਡੀਓ ਆਨ ਲਾਈਨ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਉੱਘੇ ਕਵੀਆਂ ਜਿਵੇਂ ਰੌਬਰਟ ਫਰੌਸਟ, ਵਿਲੀਅਮ ਵਰਡਸਵਰਥ, ਆਸਕਰ ਵਾਈਲਡ ਅਤੇ ਜੌਹਨ ਕੀਥਸ ਦੀਆਂ ਰਚੀਆਂ ਹੋਈਆਂ ਦਿਲ ਨੂੰ ਛੂਹ ਲੈਣ ਵਾਲੀਆਂ ਕਵਿਤਾਵਾਂ ਨੂੰ ਵੀ ਆਪਣੀਆਂ ਵੀਡੀਓਜ਼ ਵਿੱਚ ਪੇਸ਼ ਕੀਤਾ।

ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿੱਚ ਟੈਕਨਾਲੋਜੀ ਦੇ ਪ੍ਰਸਾਰ ਨਾਲ ਬਹੁਤਿਆਂ ਦਾ ਇਹ ਵਿਸ਼ਵਾਸ ਬਣ ਰਿਹਾ ਹੈ ਕਿ ਕਵਿਤਾ ਰਚਨਾ ਦੀ ਕਲਾ ਅਲੋਪ ਹੋ ਰਹੀ ਹੈ ਪ੍ਰੰਤੂ ਵਿਸ਼ਵ ਪੱਧਰ ਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਅਜਿਹੀਆਂ ਨਕਾਰਾਤਮਕ ਧਾਰਨਾਵਾਂ ਨੂੰ ਖਤਮ ਕਰਨ ਦੇ ਨਾਲ-ਨਾਲ ਉਨ੍ਹਾਂ ਸਭ ਉੱਭਰ ਰਹੇ ਕਵੀਆਂ ਨੂੰ ਇੱਕ ਮੰਚ ਪ੍ਰਦਾਨ ਕਰਨਾ ਹੈ ਜਿਨ੍ਹਾਂ ਦੀ ਸੰਵੇਦਨਸ਼ੀਲਤਾ ਭਰੀ ਸੋਚ ਵੱਖ-ਵੱਖ ਮੁੱਦਿਆਂ ਨੂੰ ਕਵਿਤਾਵਾਂ ਰਾਹੀਂ ਰਚਕੇ ਪਾਠਕਾਂ ਸਾਹਮਣੇ ਪੇਸ਼ ਕਰਦੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਲਈ ਡਾ. ਮਧੂਮੀਤ, ਡੀਨ, ਸਟੂਡੈਂਟਵੈੱਲਫੇਅਰ ਅਤੇ ਮੁਖੀ, ਅੰਗਰੇਜ਼ੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।