ਨਵਨਿਯੁਕਤ ਅਧਿਆਪਕੋ ! ਇਸ ਤਰੀਕ ਤੋਂ ਖਿੱਚ ਲਵੋ ਸਿਖਲਾਈ ਦੀ ਤਿਆਰੀ

ਚੰਡੀਗੜ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ 3704 ਅਧਿਆਪਕਾਂ ਦੀ ਚਾਰ ਦਿਨਾਂ ਸਿਖਲਾਈ 19 ਮਾਰਚ 2021 ਤੋਂ ਆਰੰਭ ਹੋਵੇਗੀ ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਵ- ਨਿਯੁਕਤ ਅਧਿਆਪਕਾਂ ਨੂੰ ਸਿਖਲਾਈ 19 ਮਾਰਚ ਤੋਂ 23 ਮਾਰਚ 2021 ਤੱਕ ਹੋਵੇਗੀ। ਇਸ ਦੌਰਾਨ 21 ਮਾਰਚ ਨੂੰ ਟ੍ਰੇਨਿਗ ਨਹੀਂ ਹੋਵੇਗੀ।

ਇਹ ਸਿਖਲਾਈ ਸਵਰੇ 9 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਤੱਕ ਚੱਲੇਗੀ ਜੋ ਵੱਖ ਵੱਖ ਜ਼ਿਲਿਆਂ ਵਿੱਚ ਡੀ.ਐਮਜ਼/ਸਟੇਟ ਰਿਸੋਰਸ ਪਰਸਨ ਅਤੇ ਰਿਸੋਰਸ ਟੀਚਰਾਂ ਵੱਲੋਂ ਦਿੱਤੀ ਜਾਵੇਗੀ। ਇਸ ਸਬੰਧੀ ਮੁਕੰਮਲ ਸਾਰਣੀ ਸਬੰਧਿਤ ਅਧਿਕਾਰੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਭੇਜ ਦਿੱਤੀ ਗਈ ਹੈ।

ਬੁਲਾਰੇ ਅਨੁਸਾਰ ਸਿਖਲਾਈ ਦੇ ਦੌਰਾਨ 19-ਕੋਵਿਡ ਸਬੰਧੀ ਹਦਾਇਤੀ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਨਵ-ਨਿਯੁਕਤ ਅਧਿਆਪਕਾਂ ਨੂੰ ਆਪਣੇ ਨਿਯੁਕਤੀ ਪੱਤਰ ਅਤੇ ਸ਼ਨਾਖਤੀ ਪਰੂਫ ਨਾਲ ਲੈ ਕੇ ਆਉਣ ਵਾਸਤੇ ਆਖਿਆ ਗਿਆ ਹੈ।