ਮੁੱਖ ਮੰਤਰੀ ਅਤੇ ਇਕ ਮੁਟਿਆਰ ਦੇ ਅਕਸ ਨੂੰ ਖਰਾਬ ਕਰਨ ਦੀ ਅਪਰਾਧਿਕ/ ਰਾਜਨੀਤਿਕ ਸ਼ਾਜਿਸ਼ ਦੇ ਮਾਮਲੇ ਵਿਚ ਪੰਜਾਬ ਪੁਲਿਸ ਵੱਲੋਂ ਐਫ.ਆਈ.ਆਰ ਦਰਜ

-ਕੈਪਟਨ ਸੰਧੂ ਵੱਲੋਂ ਕੀਤੀ ਸ਼ਿਕਾਇਤ ‘ਤੇ ਹੋਈ ਕਾਰਵਾਈ, ਝੂਠੇ ਅਤੇ ਅਸ਼ਲੀਲ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਸੰਦੇਸਾਂ ਦੇ ਪਿੱਛੇ ਦੇ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੀਤੀ ਮੰਗ

ਚੰਡੀਗੜ, 16 ਮਾਰਚ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਪੁਲਿਸ ਵੱਲੋਂ ਅੱਜ ਮੁੱਖ ਮੰਤਰੀ ਅਤੇ ਇਕ ਲੜਕੀ ਦਾ ਅਕਸ ਖਰਾਬ ਕਰਨ ਦੇ ਦੋਸ਼ ਵਿਚ ਕੁਝ ਅਣਪਛਾਤੇ ਅਨਸਰਾਂ ਖਲਿਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ । ਇਹਨਾਂ ਦੋਸ਼ੀਆਂ ਵੱਲੋਂ ਬਿਨਾਂ ਇਜ਼ਾਜਤ ਇੱਕ ਲੜਕੀ ਦੀ ਫੋਟੋ ਉਸ ਦੇ ਸੋਸਲ ਮੀਡੀਆ ਅਕਾਊਂਟ ਤੋਂ ਚੁੱਕ ਕੇ ਅਤੇ ਉਸ ਦੀ ਵਰਤੋਂ ਵਟਸਐਪ ਅਤੇ ਹੋਰ ਸੋਸਲ ਮੀਡੀਆ ‘ਤੇ ਝੂਠੇ ਅਤੇ ਅਸ਼ਲੀਲ ਸੰਦੇਸ ਫੈਲਾਉਣ ਲਈ ਕੀਤੀ ਜਾ ਰਹੀ ਸੀ।

ਡੀਜੀਪੀ ਦਿਨਕਰ ਗੁਪਤਾ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਫ਼ਤਰ ਦੇ ਜਨਰਲ ਸੱਕਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਵੱਲੋਂ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸਨ ਨੂੰ ਕੀਤੀ ਲਿਖਤੀ ਸ਼ਿਕਾਇਤ ‘ਤੇ ਆਈਪੀਸੀ ਦੀ ਧਾਰਾ 509, ਇੰਡੀਸੈਂਟ ਰਿਪ੍ਰੈਜੇਸਨਟੇਸਨ ਆਫ ਵੂਮੈਨ (ਪ੍ਰਹਿਬਿਸਨ) ਐਕਟ 1986 ਦੀ ਧਾਰਾ 4 ਤੇ 6 ਅਤੇ ਸੂਚਨਾ ਟੈਕਨਾਲੋਜੀ ਐਕਟ 2000 ਦੀ ਧਾਰਾ 66 ਅਤੇ 67 ਅਧੀਨ ਸਟੇਟ ਸਾਈਬਰ ਕ੍ਰਾਈਮ, ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਕੈਪਟਨ ਸੰਧੂ ਨੇ ਆਪਣੀ ਸ਼ਿਕਾਇਤ ਵਿਚ ਮੁੱਖ ਮੰਤਰੀ ਦੇ ਅਕਸ ਨੂੰ ਖਰਾਬ ਕਰਨ ਲਈ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀ ਅਪਰਾਧਿਕ ਅਤੇ ਰਾਜਨੀਤਿਕ ਸਾਜਿਸ ਦੀ ਮੁਕੰਮਲ ਜਾਂਚ ਕਰਨ ਦੀ ਮੰਗ ਕੀਤੀ ਜਿਸ ਵਿਚ ਇਕ ਲੜਕੀ ਦੀ ਫੋਟੋ ਉਸ ਦੀ ਇਜ਼ਾਜਤ ਤੋਂ ਬਿਨਾਂ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਚੁੱਕ ਕੇ ਵਟਸਐਪ ਅਤੇ ਹੋਰ ਸੋਸਲ ਮੀਡੀਆ ਪਲੇਟਫਾਰਮਾਂ ‘ਤੇ ਅਪਮਾਨਜਨਕ ਸੰਦੇਸ ਭੇਜੇ ਗਏ। ਉਹਨਾਂ ਦੱਸਿਆ ਕਿ ਜਿਸ ਢੰਗ-ਤਰੀਕੇ ਨਾਲ ਤਸਵੀਰ ਦੀ ਵਰਤੋਂ ਕੀਤੀ ਗਈ ਹੈ ਉਹ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਵਿਰੁੱਧ ਹੈ।

ਕੈਪਟਨ ਸੰਧੂ ਨੇ ਮੁੱਖ ਮੰਤਰੀ ਅਤੇ ਮਲੇਰਕੋਟਲਾ ਦੀ ਇਕ ਔਰਤ ਜੋ ਮੁੱਖ ਮੰਤਰੀ ਦੇ ਕਿਸੇ ਰਿਸ਼ਤੇਦਾਰ ਦੀ ਜਾਣਕਾਰ ਜਾਣੀ ਜਾਂਦੀ ਹੈ, ਦੇ ਖ਼ਿਲਾਫ਼ ਬਦਨਾਮੀ ਵਾਲੇ ਅਤੇ ਅਪਮਾਨਜਨਕ ਸੰਦੇਸ਼ਾਂ ਨੂੰ “ਅਪਮਾਨਜਨਕ, ਅਸ਼ਲੀਲ ਅਤੇ ਘਿਰਣਾਜਨਕ” ਕਰਾਰ ਦਿੱਤਾ ਜੋ ਕਿ ਸਪੱਸਟ ਤੌਰ ’ਤੇ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਫੈਲਾਇਆ ਗਿਆ ਹੈ। ਉਨਾਂ ਕਿਹਾ ਕਿ ਇਹ ਸੰਦੇਸ਼ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੇ ਇਕਲੌਤੇ ਉਦੇਸ਼ ਨਾਲ ਫੇਸਬੁੱਕ ਆਦਿ ਪਲੇਟਫਾਰਮਾਂ ’ਤੇ ਵਾਇਰਲ ਕੀਤਾ ਜਾ ਰਿਹਾ ਹੈ।

ਕੈਪਟਨ ਸੰਧੂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਝੂਠ ਫੈਲਾਉਣ ਦੀ ਕੋਸ਼ਿਸ਼ ਵਿਚ, ਉਕਤ ਔਰਤ ਦੀ ਤਸਵੀਰ ਉਸ ਦੀ ਇਜਾਜ਼ਤ ਤੋਂ ਬਿਨਾਂ ਉਸ ਦੇ ਸੋਸਲ ਮੀਡੀਆ ਖ਼ਾਤਿਆਂ ਤੋਂ ਲਈ ਗਈ ਹੈ, ਜਿਸ ਦਾ ਇਕੋ ਉਦੇਸ਼ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨਾ ਹੈ। ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਨੇ ਜਾਣਬੁੱਝ ਕੇ ਨੌਜਵਾਨ ਲੜਕੀ ਦੇ ਅਕਸ ਨੂੰ ਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਹਾਲੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੀ ਹੈ। ਉਨਾਂ ਬਦਨਾਮੀ ਦੀ ਇਸ ਮੁਹਿੰਮ ਪਿੱਛੇ ਦੀ ਰਾਜਨੀਤਿਕ ਸਾਜਿਸ਼ ਦੀ ਜਾਂਚ ਦੀ ਮੰਗ ਕੀਤੀ।

ਇਸ ਗੱਲ ਵੱਲ ਇਸਾਰਾ ਕਰਦਿਆਂ ਕਿ ਔਰਤ ਦੀ ਫੋਟੋ ਦੀ ਵਰਤੋਂ ਕਰਨਾ “ਨਿੱਜਤਾ ਉੱਤੇ ਹਮਲਾ ਕਰਨ ਦੇ ਬਰਾਬਰ ਹੈ”, ਕੈਪਟਨ ਸੰਧੂ ਨੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਝੂਠ ਦੇ ਸਰੋਤ ਅਤੇ ਇਨਾਂ ਝੂਠ ’ਤੇ ਅਸ਼ਲੀਲ ਸੰਦੇਸ਼ਾਂ ਪਿੱਛੇ ਦੇ ਕਾਰਨ ਦਾ ਪਤਾ ਲਗਾਉਣ ਲਈ ਲਈ ਸਾਈਬਰ ਸੈੱਲ ਤੋਂ ਇਸ ਮਾਮਲੇ ਦੀ ਜਾਂਚ ਕਰਾਉਣ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਤਹਿਤ ਢੁੱਕਵੀਂ ਕਾਰਵਾਈ ਯਕੀਨੀ ਬਣਾਉਣ।