ਪੰਜਾਬ ਦੇ ਨੌਜਵਾਨਾਂ ਦੇ ਹੁਨਰ ਵਿਚ ਵਾਧੇ ਲਈ ਮਹਾਤਮਾ ਗਾਂਧੀ ਨੈਸਨਲ ਫੈਲੋਸ਼ਿਪ ਵਾਸਤੇ ਅਰਜੀਆਂ ਦੀ ਮੰਗ

ਚੰਡੀਗੜ 16 ਮਾਰਚ (ਕੇਸਰੀ ਨਿਊਜ਼ ਨੈੱਟਵਰਕ)- ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵੱਲੋਂ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਵਾਧਾ ਕਰਨ ਦੀ ਪਹਿਲਕਦਮੀ ਕਰਦਿਆਂ ਦੇਸ਼ ਭਰ ਤੋਂ ਮਹਾਤਮਾ ਗਾਂਧੀ ਰਾਸ਼ਟਰੀ ਫੈਲੋਸ਼ਿਪ (ਐਮ.ਜੀ.ਐਨ.ਐੱਫ.) ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ।

ਐਮ.ਜੀ.ਐਨ.ਐੱਫ. ਦਾ ਮੰਤਵ ਹੁਨਰ ਵਿਕਾਸ ਰਾਹੀਂ ਸਰਕਾਰੀ ਕੰਮਕਾਜ ਦੇ ਵਿਕੇਂਦਰੀਕਰਨ ਲਈ ਜ਼ਿਲਾ ਪੱਧਰੀ ਸਕਿੱਲ ਈਕੋਸਿਸਟਮ ਨੂੰ ਮਜਬੂਤ ਕਰਨਾ ਹੈ । ਆਪਣੀ ਸਿਖਲਾਈ ਦੌਰਾਨ ਫੈਲੋਜ਼ ਜ਼ਿਲਾ ਪੱਧਰ ‘ਤੇ ਹੁਨਰ ਪ੍ਰੋਗਰਾਮਾਂ ਦੇ ਵਿਕਾਸ, ਪ੍ਰਬੰਧਨ ਅਤੇ ਤਾਲਮੇਲ ਲਈ ਜ਼ਿਲਾ ਹੁਨਰ ਕਮੇਟੀ (ਡੀਐਸਸੀ) ਲਈ ਇੱਕ ਮਜ਼ਬੂਤ ਕੜੀ ਹੋਣਗੇ ਜੋ ਰੀਸੋਰਸ ਪਰਸਨ ਵਜੋਂ ਕੰਮ ਕਰਨਗੇ।

ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੰਕਲਪ ਤਹਿਤ ਐਮ.ਐਸ.ਡੀ.ਈ. ਵੱਲੋਂ ਮਹਾਤਮਾ ਗਾਂਧੀ ਨੈਸਨਲ ਫੈਲੋਸ਼ਿਪ (ਐਮ.ਜੀ.ਐਨ.ਐਫ.) ਦੇ ਦੂਜੇ ਪੜਾਅ ਦੀ ਸੁਰੂਆਤ 9 ਆਈ.ਆਈ.ਐਮਜ਼ ਨਾਲ ਅਕਾਦਮਿਕ ਭਾਈਵਾਲਾਂ ਵਜੋਂ ਕੀਤੀ ਗਈ ਹੈ ਜਿਹਨਾਂ ਵਿਚ ਆਈ.ਆਈ.ਐਮ. ਬੰਗਲੌਰ, ਆਈ.ਆਈ.ਐਮ. ਅਹਿਮਦਾਬਾਦ, ਆਈ.ਆਈ.ਐਮ. ਲਖਨਊ, ਆਈ.ਆਈ.ਐਮ. ਕੋਜੀਕੋਡ, ਆਈ.ਆਈ.ਐਮ. ਵਿਸ਼ਾਖਾਪਟਨਮ, ਆਈ.ਆਈ.ਐਮ. ਉਦੈਪੁਰ, ਆਈ.ਆਈ.ਐਮ. ਨਾਗਪੁਰ, ਆਈ.ਆਈ.ਐਮ. ਰਾਂਚੀ ਅਤੇ ਆਈ.ਆਈ.ਐਮ. ਜੰਮੂ ਸ਼ਾਮਲ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਫੈਲੋਜ ਦੀ ਚੋਣ ਆਈ.ਆਈ.ਐਮ. ਬੰਗਲੌਰ ਵੱਲੋਂ ਚੱਲ ਰਹੀ ਆਮ ਦਾਖਲਾ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਆਨਲਾਈਨ ਅਰਜੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ 27 ਮਾਰਚ, 2021 ਹੈ। ਐਮ.ਜੀ.ਐਨ.ਐੱਫ. ਦੋ ਸਾਲਾ ਅਕਾਦਮਿਕ ਪ੍ਰੋਗਰਾਮ ਹੈ ਜਿਸ ਵਿਚ ਆਈ.ਆਈ.ਐਮ. ਵਿਖੇ ਕਲਾਸਰੂਮ ਸੈਸਨ ਦੇ ਨਾਲ ਜ਼ਿਲਾ ਪੱਧਰ ‘ਤੇ ਵਿਸਤਿ੍ਰਤ ਫੀਲਡ ਸੈਸ਼ਨ ਸ਼ਾਮਲ ਹਨ। ਫੈਲੋਜ਼ ਸਮੁੱਚੇ ਸਕਿੱਲ ਈਕੋਸਿਸਟਮ ਨੂੰ ਸਮਝਣ ਲਈ ਅਕਾਦਮਿਕ ਮੁਹਾਰਤ ਅਤੇ ਤਕਨੀਕੀ ਕੁਸਲਤਾ ਹਾਸਲ ਕਰਨਗੇ ਅਤੇ ਜਲਿਾ ਹੁਨਰ ਵਿਕਾਸ ਯੋਜਨਾਵਾਂ (ਡੀ.ਐਸ.ਡੀ.ਪੀਜ) ਬਣਾ ਕੇ ਜ਼ਿਲਾ ਪੱਧਰ ‘ਤੇ ਹੁਨਰ ਵਿਕਾਸ ਯੋਜਨਾਵਾਂ ਦੇ ਪ੍ਰਬੰਧਨ ਲਈ ਜਲਿਾ ਹੁਨਰ ਕਮੇਟੀ (ਡੀ.ਐਸ.ਸੀਜ਼) ਦੀ ਸਹਾਇਤਾ ਕਰਨਗੇ।

ਚਾਹਵਾਨ ਉਮੀਦਵਾਰਾਂ ਕੋਲ ਇੱਕ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ ਘੱਟ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। ਉਹ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹਨ ਅਤੇ ਉਹਨਾਂ ਦੀ ਉਮਰ 21-30 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਕੋਲ ਸੂਬੇ ਦੇ ਖੇਤਰੀ ਕਾਰਜਾਂ ਵਿਚ ਵਰਤੀ ਜਾਣ ਵਾਲੀ ਅਧਿਕਾਰਤ ਭਾਸ਼ਾ ਵਿੱਚ ਮੁਹਾਰਤ ਹੋਣੀ ਲਾਜਮੀ ਹੈ। ਫੈਲੋਜ਼ ਭਾਰਤ ਸਰਕਾਰ ਦੇ ਕਰਮਚਾਰੀ ਨਹੀਂ ਹੋਣੇ ਚਾਹੀਦੇ। ਚੁਣੇ ਗਏ ਫੈਲੋਜ਼ ਨੂੰ ਸਟਾਫਿਨ ਵਜੋਂ ਉਹਨਾਂ ਦੀ ਫੈਲੋਸ਼ਿਪ ਦੇ ਪਹਿਲੇ ਸਾਲ 50,000 ਰੁਪਏ ਪ੍ਰਤੀ ਮਹੀਨਾ ਅਤੇ ਦੂਜੇ ਸਾਲ 60,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਪ੍ਰੋਗਰਾਮ ਮੁਕੰਮਲ ਹੋਣ ਤੇ, ਫੈਲੋਜ਼ ਨੂੰ ਮੇਜਬਾਨ ਆਈ.ਆਈ.ਐਮ. ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।