You are currently viewing ਦੱਖਣੀ ਅਫਰੀਕੀ ਵੇਰੀਐਂਟ ਨਾਲ ਲੈਸ ਕੋਰੋਨਾ ਮਰੀਜ਼ਾਂ ਦੀ ਗਿਣਤੀ 2.25 ਲੱਖ ਤੋਂ ਪਾਰ
ਕੋਵਿਡ-19 ਦੀ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਤਿਆਰੀਆਂ

ਦੱਖਣੀ ਅਫਰੀਕੀ ਵੇਰੀਐਂਟ ਨਾਲ ਲੈਸ ਕੋਰੋਨਾ ਮਰੀਜ਼ਾਂ ਦੀ ਗਿਣਤੀ 2.25 ਲੱਖ ਤੋਂ ਪਾਰ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)- ਦਸੰਬਰ 2019 ਤੋਂ ਸ਼ੁਰੂ ਹੋਈ ਵਿਸ਼ਵ ਮਹਾਂਮਾਰੀ ਕੋਰੋਨਾ COVID-19 ਦਾ ਕਹਿਰ ਦੁਨੀਆਂ ਭਰ ਵਿਚ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਹੈ।

ਦੱਖਣੀ ਅਫਰੀਕਾ ਵਿਚ ਕੋਵਿਡ ਦੇ ਦੇਖੇ ਗਏ ਨਵੇਂ ਅਵਤਾਰ ਦੇ ਰੂਪ ਵਿਚ ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਦੁਨੀਆਂ ਉੱਪਰ ਵਰਤਣ ਲੱਗਾ ਹੈ।
ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਭਰ ਦੇ 10 ਸੂਬਿਆਂ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਕੋਵਿਡ ਤੇਜੀ ਨਾਲ ਪੈਰ ਪਸਾਰਨ ਲੱਗਾ ਹੈ।

ਜਾਣਕਾਰੀ ਅਨੁਸਾਰ ਹਿੰਦੋਸਤਾਨ ਵਿਚ ਇਸ ਵੇਲੇ 2.25 ਲੱਖ ਤੋਂ ਵਧੇਰੇ ਕੋਵਿਡ ਪੀੜਤ ਮਰੀਜ਼ਾਂ ਦੀ ਗਿਣਤੀ ਮੌਜੂਦ ਹੈ। ਪਿਛਲੇ 24 ਘੰਟਿਆਂ ਵਿਚ ਹੀ 24,492 ਨਵੇਂ ਕੋਵਿਡ ਪੀੜਤ ਮਰੀਜ਼ ਸਾਹਮਣੇ ਆ ਜਾਣ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਚਿੰਤਾ ਫਿਰ ਤੋਂ ਵਧ ਚੁੱਕੀ ਹੈ।

ਨਵੀਂ ਦਿੱਲੀ ਵਿਚ ਵੀ ਕੋਰੋਨਾ ਦੇ ਦੱਖਣੀ ਅਫਰੀਕੀ ਵੈਰੀਐਂਟ ਦੀ ਪੁਸ਼ਟੀ ਹੋ ਚੁੱਕੀ ਹੈ। ਜੋ ਕਿ ਕਾਫੀ ਘਾਤਕ ਵਾਇਰਸ ਮੰਨਿਆ ਜਾ ਰਿਹਾ ਹੈ।
ਕੋਰੋਨਾ ਅਤੇ ਹੋਰ ਖਾਸ ਖ਼ਬਰਾਂ ਲਈ ਜੁ਼ੜੇ ਰਹੋ ਕੇਸਰੀ ਵਿਰਾਸਤ ਦੇ ਨਾਲ। ਸਾਡਾ ਯੂਟਿਊਬ ਚੈਨਲ ਕਰ ਲਵੋ ਸਬਸਕ੍ਤਾਈਬ ਅਤੇ ਫੇਸਬੁੁਕ ਪੇਜ ਕਰ ਲਵੋ ਲਾਈਕ।