ਹੁਣ ਆਮ ਲੋਕਾਂ ਨੂੰ ਸਾਈਬਰ ਅਟੈਕ ਦਾ ਨਿਸ਼ਾਨਾ ਬਣਾਕੇ ਮਨਵਾਈਆਂ ਜਾਣਗੀਆਂ ਕਿਸਾਨੀ ਮੰਗਾਂ!

ਜਲੰਧਰ (ਗੁਰਪ੍ਰੀਤ ਸਿੰਘ ਸੰਧੂ )- ਭਾਰਤੀ ਮੀਡੀਆ ਦੇ ਵੱਖ ਵੱਖ ਖੇਤਰਾਂ ਵਿਚ ਹਾਲ ਹੀ ਵਿਚ ਬਰਾਡਕਾਸਟ ਕੀਤੀ ਗਈ ਕਿਸਾਨ ਅੰਦੋਲਨ ਦੀ ਹਿਮਾਇਤ ਵਿਚ ਇੱਕ ਵਾਇਰਸ ਤਿਆਰ ਕੀਤੇ ਜਾਣ ਦੀ ਖ਼ਬਰ ਖ਼ੂਬ ਵਾਇਰਲ ਹੋ ਰਹੀ ਹੈ ।
ਖ਼ਬਰ ਅਨੁਸਾਰ ਕੌਮਾਂਤਰੀ ਪੱਧਰ ਤਕ ਫ਼ੈਲ ਚੁੱਕੇ ਕਿਸਾਨ ਅੰਦੋਲਨ ਦੀਆਂ ਮੰਗਾਂ ਅੱਗੇ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰਨ ਵਾਸਤੇ ਸਾਈਬਰ ਅਟੈਕ ਵਰਗੀ ਯੋਜਨਾ ਉੱਪਰ ਕੰਮ ਕੀਤਾ ਜਾ ਰਿਹਾ ਹੈ ।
ਐਂਟੀ ਵਾਇਰਸ ਦੇ ਖੇਤਰ ਵਿਚ ਮੋਹਰੀ ਕੰਪਨੀ ਕੁਇੱਕ ਹੀਲ ਅਤੇ ਆਸਟਰੇਲੀਆ ਦੀ ਇੱਕ ਸਾਈਬਰ ਸਕਿਉਰਿਟੀ ਫਰਮ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ । ਇਸ ਅਨੁਸਾਰ ਸਿੱਖ ਮਾਨਸਿਕਤਾ ਵਿਚ ਸਤਿਕਾਰਤ ਸ਼ਬਦ ‘ਸਰਬਲੋਹ’ਦੇ ਨਾਂ ਹੇਠ ਇੱਕ ਰੈਨਸਮਵੇਅਰ ਤਿਆਰ ਕੀਤਾ ਜਾ ਚੁੱਕਾ ਹੈ ਜਿਸ ਨੂੰ ਖਾਲਸਾ ਸਾਈਬਰ ਫੌਜ ਵਲੋਂ ਤਿਆਰ ਕੀਤਾ ਗਿਆ ਹੈ ।
ਕੀ ਹੈ ਇਸ ਤਿਆਰ ਵਾਇਰਸ ਦਾ ਮਕਸਦ ? ਇਸ ਉੱਪਰ ਚਰਚਾ ਕਰ ਰਹੇ ਨੇ ਜਸਵਿੰਦਰ ਸਿੰਘ ਆਜ਼ਾਦ ਤੇ ਗੁਰਪ੍ਰੀਤ ਸਿੰਘ ਸੰਧੂ
ਵੀਡੀਓ ਦੇਖਣ ਲਈ ਕਲਿਕ ਕਰੋ 👇👇👇👇👇👇
https://youtu.be/hTJIGnCYBm8