ਸੁਖਬੀਰ ਸਿੰਘ ਬਾਦਲ ਦੀ ਇਸ ਕਾਰਵਾਈ ਨੇ ਅਕਾਲੀ ਦਲ ਚ ਭਰ ਦਿੱਤੀ ਨਵੀਂ ਊਰਜਾ!

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਪੰਜਾਬ ਵਿਚ ਲਗਾਤਾਰ 10 ਸਾਲਾਂ ਤਕ ਸੱਤਾ ਵਿਚ ਰਹਿਣ ਤੋਂ ਉਪਰੰਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਮੁਕਤਸਰ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਬਦਨਾਮੀ ਝਲਦਿਆਂ ਸੱਤਾਹੀਣ ਹੋਣ ਲਈ ਮਜ਼ਬੂਰ ਅਕਾਲੀ ਦਲ ਬਾਦਲ ਲਈ ਕੁਝ ਰਾਹਤ ਭਰੀ ਖ਼ਬਰ ਹੈ।

ਜਿਵੇਂ ਕਿ ਸਮਝਿਆ ਜਾ ਰਿਹਾ ਸੀ ਕਿ ਪੰਜਾਬ ਦੇ ਕਿਸਾਨੀ ਸੰਘਰਸ਼ ਦੌਰਾਨ ਵੀ ਕਿਸਾਨਾਂ ਦੇ ਹੱਕ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੇ ਬਾਵਜੂਦ ਪੰਜਾਬ ਵਿਚ ਅਕਾਲੀ ਦਲ ਨੂੰ ਲੋੜੀਂਦੀ ਹਿਮਾਇਤ ਨਾ ਮਿਲਦੀ ਵੇਖ ਅਕਾਲੀ ਖੇਮਿਆਂ ਵਿਚ ਕੁਝ ਬੇਚੈਨੀ ਮਹਿਸੂਸ ਕੀਤੀ ਜਾ ਰਹੀ ਸੀ।

ਇਸ ਦੌਰਾਨ ਬੇਸ਼ੱਕ ਕਈ ਵਾਰ ਅਕਾਲੀ ਆਗੂਆਂ ਨੇ ਕਿਸਾਨ ਅੰਦੋਲਨ ਵਿਚ ਵੱਧ ਚੜ ਕੇ ਭਾਗ ਲੈਣ ਦੀ ਗੱਲ ਵੀ ਕੀਤੀ। ਪਰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਰਿਵਾਇਤੀ ਸਿਆਸੀ ਲੀਡਰਸ਼ਿਪ ਨੂੰ ਮੋਰਚੇ ਦੇ ਮੰਚ ਤੋਂ ਦੂਰ ਹੀ ਰੱਖਣ ਦੀ ਕਵਾਇਦ ਕਾਰਨ ਅਕਾਲੀ ਦਲ ਨੂੰ ਵੀ ਆਪਣੇ ਰਿਵਾਇਤੀ ਵੋਟ ਬੈਂਕ ਕਿਸਾਨ ਵਰਗ ਤੋਂ ਕੁਝ ਦੂਰੀ ਬਣਾਈ ਰੱਖਣ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ।

ਪਰ ਹੁਣ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਨਵੀਂ ਰਣਨੀਤੀ ਤਹਿਤ ਬਿਆਨ ਦਿੱਤਾ ਹੈ ਉਸ ਨੇ ਅਕਾਲੀ ਖੇਮਿਆਂ ਵਿਚ ਨਵੀਂ ਰੂਹ ਫੂਕਣ ਦਾ ਕੰਮ ਕੀਤਾ ਜਾਪਦਾ ਹੈ।

ਦਰਅਸਲ ਜਲਾਲਾਬਾਦ ਹਲਕੇ ਦੇ ਵਿਧਾਇਕ ਰਹੇ ਸੁਖਬੀਰ ਸਿੰਘ ਬਾਦਲ ਜਿਨਾਂ ਉੱਪਰ ਪਿਛਲੇ ਦਿਨੀਂ ਮੌਜੂਦਾ ਕਾਂਗਰਸੀ ਵਿਧਾਇਕ ਦੇ ਕਥਿਤ ਇਸ਼ਾਰੇ ਤੇ ਹਮਲੇ ਦਾ ਸ਼ਿਕਾਰ ਹੋਣਾ ਪਿਆ ਸੀ। ਇਸੇ ਹਲਕੇ ਵਿਚ ਇਕ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਉਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾ ਵਾਸਤੇ ਪਾਰਟੀ ਦੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਹਲਕਾ ਵਾਸੀ ਵਰਕਰਾਂ ਵਲੋਂ ਜੋਰਦਾਰ ਸੁਆਗਤ ਕੀਤਾ ਗਿਆ ਹੈ।

ਸੁਖਬੀਰ ਸਿੰਘ ਬਾਦਲ ਦੇ ਇਸ ਛੋਟੇ ਪਰ ਨਵੀਂ ਦਿਸ਼ਾ ਤੈਅ ਕਰਨ ਵਿਚ ਸਹਾਇਕ ਬਿਆਨ ਨੂੰ ਸੁਣਨ ਅਤੇ ਵੀਡੀਓ ਦੇਖਣ ਲਈ ਕੇਸਰੀ ਵਿਰਾਸਤ ਦੇ ਯੂਟਿਊਬ ਚੈਨਲ ਉੱਪਰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਏ ਹੇਠ ਲਿਖੇ ਲਿੰਕ ਉੱਪਰ ਜਾ ਕੇ ਤੁਸੀਂ ਵੀਡੀਓ ਕਲਿੱਪ ਵੀ ਦੇਖ ਸਕਦੇ ਹੋ।

ਜਾਂ youtube ਵਿਚ kesari virasat ਸਰਚ ਕਰਕੇ ਸਾਡੇ ਚੈਨਲ ਨੂੰ ਦੇਖ ਸਕਦੇ ਹੋ।