Kisan andolan:ਸਿੰਘੂ ਟਿਕਰੀ ਬਾਰਡਰ ਉੱਪਰ ਪੱਕੀਆਂ ਉਸਾਰੀਆਂ ਤੋਂ ਸੰਯੁਕਤ ਮੋਰਚਾ ਆਗੂਆਂ ਨੇ ਝਾੜਿਆ ਪੱਲਾ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)- ਹਰਿਆਣਾ ਪੁਲਸ ਵਲੋਂ ਸਿੰਘੂ ਅਤੇ ਟਿਕਰੀ ਬਾਰਡਰ ਉੱਪਰ ਸੰਘਰਸ਼ ਕਰ ਰਹੇ ਕਿਸਾਨਾ ਵਲੋਂ ਵੱਡੀ ਪੱਧਰ ਉੱਪਰ ਰਾਸ਼ਟਰੀ ਰਾਜ ਮਾਰਗ ਉੱਪਰ ਪੱਕੀਆਂ ਉਸਾਰੀਆਂ ਕਰਨ ਦੀ ਖ਼ਬਰ ਬਾਹਰ ਆਉਣ ਤੋਂ ਬਾਅਦ ਪ੍ਰਸਾਸ਼ਨ ਅਤੇ ਕਿਸਾਨ ਧਿਰਾਂ ਫਿਰ ਇਕ ਵਾਰ ਆਹਮੋ ਸਾਹਮਣੇ ਆ ਗਈਆਂ ਹਨ।

ਹਰਿਆਣਾ ਸਰਕਾਰ ਵਲੋ ਇਹ ਨਾਜਾਇਜ਼ ਉਸਾਰੀਆਂ ਰੁਕਵਾਉਣ ਦੀ ਕੀਤੀ ਗਈ ਕਾਰਵਾਈ ਤੋਂ ਬਾਅਦ ਕੁਝ ਆਗੂਆਂ ਨੇ ਹਾਲਾਂਕਿ ਕਈ ਬੇਤੁਕੀਆ ਦਲੀਲਾਂ ਦੇ ਕੇ ਉਸਦੀ ਹਿਮਾ੍ਇਤ ਵੀ ਕੀਤੀ । ਪਰ ਸਾਂਝਾ ਕਿਸਾਨ ਆਗੂਆਂ ਵਲੋਂ ਆਖ਼ਰ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਫਾਈ ਦੇਣ ਲਈ ਆੱਗੇ ਆਉਣਾ ਹੀ ਠੀਕ ਸਮਝਿਆ ਗਿਆ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਵੀ ਅਜਿਹੀਆਂ ਪੱਕੀਆ ਉਸਾਰੀਆਂ ਕਰਨ ਤੋਂ ਮਨਾ ਕਰ ਦਿੱਤਾ ਹੈ।
ਸੰਯੁਕਤ ਕਿਸਾਨ ਮੋਰਚਾ ਵਲੋਂ ਬਕਾਇਦਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ 12 ਮਾਰਚ ਨੂੰ ਪੰਜਾਬ ਦੀਆਏ 32 ਕਿਸਾਨ ਯੁਨੀਅਨਾ ਵਲੋਂ ਫੈਸਲਾ ਲਿਆ ਗਿਆ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾ ਵਲੋਂ ਕੋਈ ਵੀ ਸਥਾਈ ਨਿਰਮਾਣ ਨਾ ਕੀਤਾ ਜਾਵੇ। ਇਹ ਫੈਸਲਾ ਸਿੰਘੂ ਅਤੇ ਟਿਕਰੀ ਬਾਰਡਰ ਉੱਪਰ ਕੁਝ ਕਿਸਾਨਾ ਵਲੋਂ ਕੀਤੀਆਂ ਗਈਆਂ ਪੱਕੀਆ ਉਸਾਰੀਆਂ ਦੇ ਸਬੰਧ ਵਿਚ ਲਿਆ ਗਿਆ।

ਆਗੂਆਂ ਨੇ ਬਿਆਨ ਵਿਚ ਕਿਹਾ ਕਿ ਬਹੁਤ ਸਾਰੇ ਆਗੂ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਲਈ ਗਏ ਹਨ, ਜਿਥੇ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਿਸਾਨ ਵਿਰੋਧੀ ਭਾਜਪਾ ਨੂੰ ਵੋਟ ਨਾ ਦੇਣ। ਅੱਜ, ਸੰਯੁਕਤ ਕਿਸਾਨ ਮੋਰਚੇ ਦੇ ਇੱਕ ਵਫ਼ਦ ਨੇ ਸਿੰਗੂਰ ਅਤੇ ਆਸਨਸੋਲ ਵਿੱਚ ਮਹਾਂ ਪੰਚਾਇਤਾਂ ਨੂੰ ਸੰਬੋਧਨ ਕੀਤਾ।