online passport ਅਪਲਾਈ ਕਰਨ ਵਾਲਿਆਂ ਲਈ ਚਿਤਾਵਨੀ

ਅਧਿਕਾਰਤ ਪਾਸਪੋਰਟ ਸੇਵਾ ਪੋਰਟਲ www.passportindia.gov.in ਹੈ- ਪਾਸਪੋਰਟ ਅਫ਼ਸਰ

ਆਮ ਲੋਕਾਂ ਤੇ ਪਾਸਪੋਰਟ ਧਾਰਕਾਂ ਨੂੰ ਨਕਲੀ ਪਾਸਪੋਰਟ ਸੇਵਾ ਪੋਰਟਲ ਤੋਂ ਸੁਚੇਤ ਰਹਿਣ ਦੀ ਅਪੀਲ

ਜਲੰਧਰ 09 ਮਾਰਚ (ਕੇਸਰੀ ਨਿਊਜ਼ ਨੈੱਟਵਰਕ )-
ਪਾਸਪੋਰਟ ਅਫ਼ਸਰ ਜਲੰਧਰ ਸ੍ਰੀ ਰਾਜ ਕੁਮਾਰ ਬਾਲੀ ਨੇ ਆਮ ਲੋਕਾਂ ਅਤੇ ਪਾਸਪੋਰਟ ਧਾਰਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਮੰਤਰਾਲੇ ਦਾ ਅਧਿਕਾਰਤ ਪਾਸਪੋਰਟ ਸੇਵਾ ਪੋਰਟਲ www.passportindia.gov.in ਹੈ।
ਉਨ੍ਹਾਂ ਦੱਸਿਆ ਕਿ ਹੋਰ ਵੈਬਸਾਈਟ ਜੋ ‘1d’ ਅਤੇ ”RL ਦੇ ਨਾਮ ’ਤੇ ਗੂਗਲ ਉਤੇ ਖੋਜ ਕਰਨ ਸਮੇਂ ਦਿਖਾਈ ਦਿੰਦੀ ਹੈ ਜਿਵੇਂ ਕਿ passportindia.org.in ਆਦਿ ਸਾਰੇ ਨਕਲੀ ਹਨ। ਉਨ੍ਹਾਂ ਸਮੂਹ ਨਾਗਰਿਕਾਂ ਅਤੇ ਪਾਸਪੋਰਟ ਧਾਰਕਾਂ ਨੂੰ ਅਪੀਲ ਕੀਤੀ ਕਿ ਨਕਲੀ ਪਾਸਪੋਰਟ ਸੇਵਾ ਪੋਰਟਲ ਤੋਂ ਸੁਚੇਤ ਰਹਿਣ।