ਡੀਸੀ, ਸੀਪੀ ਅਤੇ ਐਸਐਸਪੀ ਨੇ ਡਿਜੀਟਲ ਮੀਡੀਆ ਐਸੋਸੀਏਸ਼ਨ ਦੀ ਵੈਬਸਾਈਟ ਕੀਤੀ ਲਾਂਚ

100 ਤੋਂ ਵੱਧ ਪੱਤਰਕਾਰਾਂ ਨੇ ਡੀ ਐਮ ਏ ਦੀ ਮੈਂਬਰੀ ਲਈ ਆਨਲਾਈਨ

ਜਲੰਧਰ(ਗੁਰਪ੍ਰੀਤ ਸਿੰਘ ਸੰਧੂ)-ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਅਤੇ ਪੀਲੇਕਾਰਡ ਧਾਰਕ ਪੱਤਰਕਾਰ ਸੰਘ, ਡਿਜੀਟਲ ਮੀਡੀਆ ਐਸੋਸੀਏਸ਼ਨ (ਰਜਿਸਟਰ) ਦੀ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਅਮਨ ਬੱਗਾ ਅਤੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਜਲੰਧਰ ਵਿਖੇ ਹੋਈ। ਬੈਠਕ ਵਿਚ ਟੀਵੀ ਚੈਨਲਾਂ, ਅਖਬਾਰਾਂ ਅਤੇ ਨਿਊਜ਼ ਪੋਰਟਲਾਂ ਦੇ 110 ਪੱਤਰਕਾਰਾਂ ਨੇ ਸ਼ਿਰਕਤ ਕੀਤੀ।

ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ, ਐਸਐਸਪੀ ਡਾ: ਸੰਦੀਪ ਗਰਗ ਤੋਂ ਇਲਾਵਾ ਡੀਐਸਪੀ ਹਰਿੰਦਰ ਸਿੰਘ ਮਾਨ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਡੀ.ਸੀ ਘਨਸ਼ਿਆਮ ਥੋਰੀ, ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਪੀ ਨੇ ਡਿਜੀਟਲ ਮੀਡੀਆ ਐਸੋਸੀਏਸ਼ਨ (ਰਜਿ.) ਵੈਬਸਾਈਟ ਨੂੰ ਆਪਣੇ ਕਰ ਕਮਲਾਂ ਨਾਲ ਲਾਂਚ ਕੀਤਾ।

ਇਸ ਮੌਕੇ ਸਕਰੀਨਿੰਗ ਕਮੇਟੀ ਦੇ ਮੁਖੀ ਪਰਮਜੀਤ ਸਿੰਘ, ਚੀਫ ਟ੍ਰੇਨਰ ਅਰਜੁਨ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਵਰਮਾ, ਮੀਤ ਪ੍ਰਧਾਨ ਨਿਤਿਨ ਕੋਡਾ, ਮੀਤ ਪ੍ਰਧਾਨ ਹਨੀ ਸਿੰਘ, ਮੁੱਖ ਸਲਾਹਕਾਰ ਜਸਵਿੰਦਰ ਸਿੰਘ ਆਜ਼ਾਦ ਅਤੇ ਗੁਰਪ੍ਰੀਤ ਸਿੰਘ ਸੰਧੂ, ਕੋਆਰਡੀਨੇਟਰ ਦਵਿੰਦਰ ਕੁਮਾਰ ਅਤੇ ਐਸ ਕੇ ਸਕਸੈਨਾ ਨੇ ਪੁਲਿਸ ਕਮਿਸ਼ਨਰ ਸ. ਐੱਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ।

ਇਸ ਮੌਕੇ ਡੀ.ਸੀ ਘਨਸ਼ਿਆਮ ਥੋਰੀ, ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਪੀ ਡਾ: ਸੰਦੀਪ ਗਰਗ ਨੇ ਪੱਤਰਕਾਰਾਂ ਨੂੰ ਡੀ.ਐੱਮ.ਏ. ਵੈਬਸਾਈਟ ਦੇ ਉਦਘਾਟਨ ਤੇ ਵਧਾਈ ਦਿੰਦਿਆਂ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਡੀ ਐਮ ਏ ਪੱਤਰਕਾਰਾਂ ਅਤੇ ਸਮਾਜ ਲਈ ਇੱਕ ਬਿਹਤਰ ਕੰਮ ਕਰ ਰਹੀ ਹੈ।

ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਭਵਿੱਖ ਵਿੱਚ ਹਮੇਸ਼ਾਂ ਦੀ ਤਰ੍ਹਾਂ ਡੀਐਮਏ ਨੂੰ ਪੂਰਾ ਸਮਰਥਨ ਦਿੰਦਾ ਰਹੇਗਾ ਅਤੇ ਕਿਸੇ ਵੀ ਪੱਤਰਕਾਰ ਨੂੰ ਦਰਪੇਸ਼ ਕੋਈ ਵੀ ਮੁਸ਼ਕਲ ਪਹਿਲ ਦੇ ਅਧਾਰ ’ਤੇ ਹੱਲ ਕੀਤੀ ਜਾਵੇਗੀ।

ਇਸ ਮੌਕੇ ਅਮਨ ਬੱਗਾ ਅਤੇ ਸ਼ਿੰਦਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਅੱਜ 110 ਪੱਤਰਕਾਰ ਡਿਜੀਟਲਮੀਡੀਆ ਐਸੋਸੀਏਸ਼ਨ ਦੀ ਮੀਟਿੰਗ ਵਿਚ ਹਾਜ਼ਰ ਸਨ ਅਤੇ ਜੇ ਕਿਸੇ ਪੱਤਰਕਾਰ ਨੂੰ ਡੀਐਮਏ ਦਾ ਮੈਂਬਰ ਬਣਨਾ ਹੈ, ਤਾਂ ਉਹ 15 ਮਾਰਚ ਤੱਕ ਆਨਲਾਈਨ ਮੈਂਬਰਸ਼ਿਪ ਫਾਰਮ ਭਰ ਕੇ ਡੀਐਮਏ ਦਾ ਮੈਂਬਰ ਬਣ ਸਕਦਾ ਹੈ।

ਇਸ ਮੌਕੇ ਜਲੰਧਰ ਦੇ ਕੇਂਦਰੀ ਮੀਤ ਪ੍ਰਧਾਨ ਸੰਦੀਪ ਵਰਮਾ, ਪੀਆਰਓ ਧਰਮਿੰਦਰ ਸੌਂਧੀ, ਸੰਦੀਪ ਵਧਵਾ, ਜਲੰਧਰ ਵੈਸਟ ਦੇ ਪ੍ਰਧਾਨ ਮਨੋਜ ਸੋਨੀ, ਕਮਲਦੇਵ ਜੋਸ਼ੀ, ਸਤਪਾਲ ਸੇਤੀਆ, ਵਰਿੰਦਰ ਸ਼ਰਮਾ, ਬੱਬੂ, ਅਮਰਜੀਤ ਸਿੰਘ, ਉਪ ਪ੍ਰਧਾਨ ਰਾਜੀਵ ਸ਼ਰਮਾ, ਕੇਵਲ ਕ੍ਰਿਸ਼ਨ, ਕੈਸ਼ੀਅਰ ਵਰੁਣ ਗੁਪਤਾ, ਹਰਸ਼ਰਨ ਸਿੰਘ ਚਾਵਲਾ, ਸੰਨੀ ਭਗਤ, ਮੋਹਿਤ ਸੇਖੜੀ, ਜਤਿਨ ਬੱਬਰ, ਰਵਿੰਦਰ ਕਿੱਟੀ, ਪੰਕਜ ਬੱਬੂ, ਸੁਨੀਲ ਕਪੂਰ, ਨੀਤੂ ਕਪੂਰ, ਮਨਜੀਤ ਕੌਰ, ਪੁਸ਼ਪਿੰਦਰ ਕੌਰ, ਸਤਪਾਲ ਸੇਤੀਆ, ਸੁਨੀਲ ਕੁਕਰੇਤੀ, ਅਮਰਜੀਤ ਸਿੰਘ, ਰਾਕੇਸ਼ ਚਾਵਲਾ, ਦਿਨੇਸ਼ ਅਰੋੜਾ, ਸੰਜੇ ਸੇਤੀਆ, ਦਿਨੇਸ਼ ਮਲਹੋਤਰਾ, ਸੌਰਵ ਮੜੀਆ, ਲਖਵਿੰਦਰ ਸਿੰਘ, ਅਸ਼ੋਕ ਸਿੰਘ ਭਰਤ, ਅਮਰਜੀਤ ਸਿੰਘ, ਸਾਹਿਲ ਅਰੋੜਾ, ਸੰਜੇ ਸ਼ਰਮਾ, ਅਮਨ ਨੰਦਾ, ਅਮਨਦੀਪ, ਦਲਬੀਰ ਸਿੰਘ, ਸੰਜੀਵ ਕੁਮਾਰ, ਵਿਕਰਮ ਵਿੱਕੀ, ਨਵੀਨ ਪੁਰੀ, ਸੁਨੀਲ ਕੁਮਾਰ, ਸੰਦੀਪ ਕੁਮਾਰ, ਕਮਲ ਕੁਮਾਰ, ਬਸੰਤ ਕੁਮਾਰ ਬ੍ਰਿਜੇਸ਼ ਵਾਲੀਆ, ਕਮਲਜੀਤ ਸਿੰਘ, ਮਨੋਜ ਕੁਮਾਰ, ਜਸਵਿੰਦਰ ਸਿੰਘ ਬੱਲ, ਰਵੀ ਕੁਮਾਰ, ਮਦਨ ਲਾਲ, ਗੌਰਵ ਗੋਇਲ, ਬਲਵਿੰਦਰ ਸਿੰਘ ਤਰੁਣ ਪਾਲ ਸਿੰਘ, ਕਪਿਲ ਗਰੋਵਰ, ਰਾਹੁਲ ਗਿੱਲ, ਰੋਹਿਤ ਅਰੋੜਾ, ਗੁਰਮੀਤ ਸਿੰਘ, ਸੁਨੀਲ ਵਰਮਾ, ਅਮਿਤ ਅਰੋੜਾ, ਪਵਨ ਕੁਮਾਰ, ਅਨਮੋਲ ਸਚਨ, ਸੰਨੀ ਹੋਰ ਜਿਵੇਂ ਕਿ ਕੁਮਾਰ, ਸੋਨੂੰ ਆਦਿ ਮੌਜੂਦ ਸਨ।