ਸੂਝਬੂਝ ਤੇ ਕਿਸਾਨੀ ਦਾ ਪ੍ਰਤੱਖ ਸੁਮੇਲ, ਨਵਏਂਦੂ ਸ਼ਰਮਾ

ਸ਼ਹੀਦ ਭਗਤ ਸਿੰਘ ਨਗਰ (ਗੁਰਪ੍ਰੀਤ ਸਿੰਘ ਸੰਧੂ)- ਅਜੋਕੇ ਯੁ੍ੱਗ ਵਿਚ ਜਦੋਂ ਦੱਬਕੇ ਵਾਹ ਰੱਜਕੇ ਖਾਹ ਦੀ ਅਖਾਣ ਸਮਝ ਕੇ ਵਾਹ ਰੱਜ ਕੇ ਖਾਹ ਵਿਚ ਬਦਲ ਚੁੱਕੀ ਹੈ ਤਾਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਦੇ ਪਿੰਡ ਸਾਹਬਾ ਨਜ਼ਦੀਕ ਬਲਾਚੌਰ ਦਾ ਵਾਸੀ ਕਿਸਾਨ ਨਵਏਂਦੂ ਸ਼ਰਮਾ ਨਵੇਂ ਜ਼ਮਾਨੇ ਦੀ ਕਿਸਾਨ ਦੀ ਪ੍ਰਤੱਖ ਮਿਸਾਲ ਬਣ ਚੁੱਕਾ ਹੈ।
ਪਿੰਡ ਸਾਹਬਾ ਵਿਖੇ ਕਰੀਬ 22 ਏਕੜ ਖੇਤਰ ਵਿਚ ਖੇਤੀ ਕਰਨ ਵਾਲੇ ਨਵਏਂਦੁ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਸਦੇ ਵਿਚਾਰ ਆਮ ਕਿਸਾਨ ਨਾਲੋਂ ਬਿਲਕੁਲ ਹਟ ਕੇ ਨਵੇਂ ਯੁੱਗ ਦੇ ਕਿਸਾਨ ਦੀ ਸੋਚ ਨੂੰ ਸਮਰਪਿਤ ਦਿਖਾਈ ਦਿੱਤੇ।
ਜਿੱਥੇ ਇਹ ਕਿਸਾਨ ਆਮ ਕਿਸਾਨਾਂ ਵਾਂਗੂ ਐਮ.ਐਸ.ਪੀ. ਦਾ ਰੋਣਾ ਨਹੀਂ ਰੋਂਦਾ ਉੱਥੇ ਆਪਣੀ ਫਸਲ ਦਾ ਸੋਨੇ ਵਰਗਾ ਭਾਅ ਖੁਦ ਹੀ ਵੱਟਣ ਦੀ ਯੁਗਤ ਚੰਗੀ ਤਰਾਂ ਜਾਣਦਾ ਹੈ।
ਆਉ ਦੇਖਦੇ ਹਾਂ ਕੇਸਰੀ ਵਿਰਾਸਤ ਟੀਵੀ ਦੀ ਟੀਮ ਵਲੋਂ ਨਵੇਂਦੂ ਸ਼ਰਮਾ ਨਾਲ ਕੀਤੀ ਗਈ ਦਿਲਚਸਪ ਗੱਲਬਾਤ ਦੇ ਕੁਝ ਅੰਸ਼। ਕਲਿੱਕ ਕਰੋ ਉੱਪਰ ਦਿੱਤਾ ਗਿਆ ਲਿੰਕ-