ਚੱਬੇਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ


ਹੁਸ਼ਿਆਰਪੁਰ (ਕੇਸਰੀ ਨਿਊਜ਼ ਨੈੱਟਵਰਕ)- ਵਿਧਾਨਸਭਾ ਹਲਕਾ ਚੱਬੇਵਾਲ ਦੀ ਸਮੂਹ ਸੰਗਤ ਵਲੋਂ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਚੱਬੇਵਾਲ ਦੀ ਨਵੀਂ ਮੰਡੀ ਮੰਡੀ ਵਿਖੇ ਕਰਵਾਇਆ ਗਿਆ।
ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਜੇ ਪੰਡਾਲ ‘ਚ ਪੰਥ ਦੇ ਸੰਤਾਂ-ਮਹਾਂਪੁਰਸ਼ਾਂ, ਕੀਰਤਨੀ ਜਥਿਆਂ, ਢਾਡੀ ਜਥਿਆਂ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਸੰਤ ਸੁਖਦੇਵ ਸਿੰਘ ਖੋਜਕੀਪੁਰ ਵਾਲੇ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਪੰਜਾਬ ਦੇ ਵਾਈਸ ਚੇਅਰਮੈਨ ਸੰਤ ਸੀਤਲ ਦਾਸ ਕਾਲੇਵਾਲ ਭਗਤਾਂ, ਸੰਤ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ, ਸੰਤ ਜੋਗਿੰਦਰ ਸਿੰਘ ਅਟਾਰੀ ਵਾਲੇ, ਸੰਤ ਬਲਵੀਰ ਸਿੰਘ ਖੇੜਾ, ਸੰਤ ਗੁਰਚਰਨ ਸਿੰਘ ਬੱਡੋਂ, ਬਾਬਾ ਵਿਨੋਦ ਸਿੰਘ ਖੇੜਾ, ਭਾਈ ਦਲਵੀਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਰਾਮ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਸੁਖਵਿੰਦਰ ਸਿੰਘ ਅਨਮੋਲ ਆਦਿ ਨੇ ਗੁਰੂ ਰਵਿਦਾਸ ਮਹਾਰਾਜ ਦੇ ਉੱਚੇ-ਸੁੱਚੇ ਜੀਵਨ ਤੋਂ ਸੇਧ ਲੈ ਕੇ ਬਾਣੀ ਨਾਲ ਜੁੜਨ ਲਈ ਪ੍ਰੇਰਿਆ।
ਇਸ ਮੌਕੇ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਵਲੋਂ ਸਮੂਹ ਸੰਤਾਂ ਮਹਾਂਪੁਰਸ਼ਾਂ, ਕੀਰਤਨੀ ਜਥਿਆਂ ਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਇਕਬਾਲ ਸਿੰਘ ਖੇੜਾ, ਜਥੇਦਾਰ ਨਿਰਮਲ ਸਿੰਘ ਭੀਲੋਵਾਲ, ਮਾਸਟਰ ਰਛਪਾਲ ਸਿੰਘ ਜਲਵੇੜਾ, ਰਵਿੰਦਰ ਸਿੰਘ ਠੰਡਲ, ਨੰਬਰਦਾਰ ਸੁਖਦੇਵ ਸਿੰਘ ਬੰਬੇਲੀ, ਪਰਮਜੀਤ ਸਿੰਘ ਪੰਜੌੜ, ਸਰਵਿੰਦਰ ਸਿੰਘ ਠੀਂਡਾ, ਰਵਿੰਦਰਪਾਲ ਸਿੰਘ ਰਾਏ ਬਾਹੋਵਾਲ, ਜਸਵੀਰ ਸਿੰਘ ਭੱਟੀ, ਗੁਰਮੀਤ ਸਿੰਘ ਫੁਗਲਾਣਾ, ਸੁਰਜੀਤ ਸਿੰਘ ਮਸੂਤਾ, ਮੈਨੇਜਰ ਪਿ੍ੰਸੀਪਲ ਅਜੀਤ ਸਿੰਘ, ਮਾਸਟਰ ਸਰਬਜੀਤ ਸਿੰਘ ਮੰਝ, ਅਮਨਦੀਪ ਸਿੰਘ ਨੰਗਲ ਚੋਰਾਂ, ਪਰਮਦੀਪ ਸਿੰਘ ਪੰਡੋਰੀ, ਠੇਕੇਦਾਰ ਹਰਦੀਪ ਸਿੰਘ ਬਾਹੋਵਾਲ, ਮਨਦੀਪ ਸਿੰਘ ਕੋਟਫਤੂਹੀ, ਸਰਪੰਚ ਮੋਹਣ ਸਿੰਘ ਸਰਹਾਲਾ, ਸੁਰਿੰਦਰਪਾਲ ਸਿੰਘ ਸਰਪੰਚ ਮੋਨਾ ਕਲਾਂ, ਕਿਸ਼ਨ ਸਿੰਘ ਤਨੂੰਲੀ, ਹਰਦੀਪ ਸਿੰਘ ਬੱਡੋਂ, ਜਸਵਿੰਦਰ ਸਿੰਘ ਨੰਗਲ ਠੰਡਲ, ਗੁਰਚਰਨ ਸਿੰਘ ਮਿੰਟੂ ਬੋਹਣ, ਜਰਨੈਲ ਸਿੰਘ ਨਡਾਲੋਂ, ਜਰਨੈਲ ਸਿੰਘ ਖ਼ਾਲਸਾ ਬੱਡੋਂ, ਗੁਰਪ੍ਰੀਤ ਸਿੰਘ ਡਾਂਡੀਆਂ, ਪ੍ਰਗਟ ਸਿੰਘ ਖਾਬੜਾ, ਦੀਪਕ ਜਸਵਾਲ ਭਾਮ, ਮਾਸਟਰ ਹਰਬੰਸ ਸਿੰਘ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਸਰਹਾਲਾ, ਵਾਸਦੇਵ ਸਿੰਘ ਮਰੂਲਾ ਆਦਿ ਨੇ ਵੀ ਹਾਜ਼ਰੀ ਲਗਵਾਈ।