ਰਜਿੰਦਰ ਬੇਰੀ ਨੇ ਕੀਤਾ ਸ਼ੂ ਬਾਜ਼ਾਰ ਦਾ ਉਦਘਾਟਨ

shoe-bazaar-rama-mandi

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ )- ਇਹ ਜਲੰਧਰ ਕੈਂਟ ਦੇ ਰਾਮਾ ਮੰਡੀ ਖੇਤਰ ਵਿਚ  ਜੌਹਲ ਹਸਪਤਾਲ ਦੇ ਨਜ਼ਦੀਕ ਸ਼ੂ ਬਾਜ਼ਾਰ ਦਾ ਉਦਘਾਟਨ ਕੀਤਾ ਗਿਆ  । ਇਲਾਕਾ ਫੁੱਟਵੀਅਰ ਦੇ ਇਸ ਵੱਡੇ ਸ਼ੋਅਰੂਮ ਦਾ ਉਦਘਾਟਨ ਇਲਾਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਕੀਤਾ  । ਇਸ ਮੌਕੇ ਉਨ੍ਹਾਂ ਦੇ ਨਾਲ ਹਲਕੇ ਦੇ ਕੌਂਸਲਰ ਮੁਲਤਾਨੀ ਸ੍ਰੀ ਖਹਿਰਾ ਅਤੇ ਮੁੰਨਾਭਾਈ ਤੋਂ ੲਿਲਾਵਾ ਸ਼ਸ਼ੀ ਸ਼ਰਮਾ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੀ ਮੌਜੂਦ ਸਨ  ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼ੋਅਰੂਮ ਦੇ ਮਾਲਕ ਮਨੀਸ਼ ਚੋਪੜਾ ਨੇ ਦੱਸਿਆ  ਕਿ ਇਸ ਇਲਾਕੇ ਵਾਸੀਆਂ ਦੀ ਜ਼ੋਰਦਾਰ ਮੰਗ ਨੂੰ ਦੇਖਦੇ ਹੋਏ ਅਸੀਂ ਵਧੀਆ ਕੁਆਲਿਟੀ ਦੇ ਜੁੱਤਿਆਂ ਦੀ ਰੇਂਜ ਇਸ ਸ਼ੋਅਰੂਮ ਵਿੱਚ ਉਪਲੱਬਧ ਕਰਵਾਈ ਹੈ ਜੋ ਕਿ ਬਹੁਤ ਹੀ  ਕਫਾਇਤੀ ਦਰਾਂ ਉੱਤੇ ਉਪਲਬਧ ਹੋਵੇਗੀ ।