ਜਲੰਧਰ ‘ਚ ਜ਼ੋਰਦਾਰ ਧਮਾਕੇ ਨੇ ਹਿਲਾਈਆਂ ਕਈ ਘਰਾਂ ਦੀਆਂ ਕੰਧਾਂ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ )- ਸਥਾਨਕ ਨਕੋਦਰ ਰੋਡ ਤੇ ਸ਼ਹਿਰ ਦੇ ਦੱਖਣੀ ਭਾਗ ਵਿਚ ਸਥਿੱਤ ਪਾਸ਼ ਕਲੋਨੀ ਗੁਰੂ ਤੇਗ ਬਹਾਦਰ ਨਗਰ ਤੋਂ ਸਵੇਰੇ-ਸਵੇਰੇ ਇੱਕ ਬੁਰੀ ਖ਼ਬਰ ਆਈ ਹੈ। ਜਿੱਥੇ ਇਕ ਘਰ ’ਚ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਧਮਾਕਾ ਇੰਨਾ ਤੇਜ਼ ਸੀ ਕਿ ਘਰ ’ਚ ਅੱਗ ਲੱਗ ਗਈ ਅਤੇ ਸਾਰੀਆਂ ਬਿਜਲੀ ਦੀਆਂ ਤਾਰਾਂ ਸੜ ਗਈਆਂ । ਧਮਾਕੇ ਨਾਲ ਨੇੜੇ ਦੇ ਸੱਤ-ਅੱਠ ਘਰਾਂ ਦੀਆਂ ਕੰਧਾਂ ਵੀ ਹਿੱਲ ਗਈਆਂ। ਡਰ ਦੇ ਮਾਰੇ ਲੋਕ ਘਰਾਂ ’ਚੋਂ ਬਾਹਰ ਨਿਕਲ ਆਏ। ਇਕ ਕਿਲੋਮੀਟਰ ਦੂਰ ਤੱਕ ਵੀ ਧਮਾਕੇ ਦੀ ਆਵਾਜ਼ ਸੁਣੀ ਗਈ। ਧਮਾਕਾ ਗੁਰੂ ਤੇਗ ਬਹਾਦਰ ਨਗਰ ’ਚ ਮਾਤਾ ਗੁਜਰੀ ਪਾਰਕ ਦੇ ਕੋਲ ਬਣੇ ਇਕ ਘਰ ’ਚ ਸਿਲੰਡਰ ਫਟਣ ਕਾਰਨ ਹੋਇਆ ਸੀ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਸੂਚਨਾ ਮਿਲਦੇ ਹੀ ਫਾਇਰ ਬਿ੍ਰਗੇਡ ਵਿਭਾਗ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ।