You are currently viewing ਅਕਾਲੀ ਦਲ ਨੂੰ ਕਪੂਰਥਲਾ ਵਿਚ ਮਿਲੀ ਹੋਰ ਮਜਬੂਤੀ
ਲੋਗੋ ਸ਼੍ਰੋਮਣੀ ਅਕਾਲੀ ਦਲ ਬਾਦਲ

ਅਕਾਲੀ ਦਲ ਨੂੰ ਕਪੂਰਥਲਾ ਵਿਚ ਮਿਲੀ ਹੋਰ ਮਜਬੂਤੀ

ਕਪੂਰਥਲਾ( ਕੇਸਰੀ ਨਿਊਜ਼ ਨੈੱਟਵਰਕ)- ਹਲਕਾ ਕਪੂਰਥਲਾ ਤੋਂ ਅੱਜ ਉੱਘੇ ਸਮਾਜ ਸੇਵਕ ਰਣਬੀਰ ਪੁਰੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਤੋਂ  ਪ੍ਰਭਾਵਿਤ ਹੋ ਕੇ ਅਪਣੇ ਸਾਥੀਆਂ ਦੇ ਪਰਿਵਾਰਾਂ ਸਹਿਤ ਪਰਮਜੀਤ ਸਿੰਘ ਐਡਵੋਕੇਟ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। 

ਰਣਬੀਰ ਪੁਰੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਹਰ ਵਰਗ ਅਤੇ ਹਰ ਧਰਮ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ ਉਹ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਅਪਣੇ ਸਾਥੀਆਂ ਸਮੇਤ ਮਿਹਨਤ ਕਰਦੇ ਰਹਿਣਗੇ, ਸ਼੍ਰੋਮਣੀ ਅਕਾਲੀ ਦਲ ਵਲੋਂ ਸੌਂਪੀ ਜਿੰਮੇਰਵਾਰੀ ਨੂੰ ਤਨਦੇਹੀ ਨਾਲ ਨਿਭਾਣਗੇ।ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿੱਚ ਸ਼ਾਮਿਲ ਹੋਣ ਤੇ ਸ ਗੁਰਇੰਦਰ ਸਿੰਘ,ਸਹਿਜਪ੍ਰੀਤ ਸਿੰਘ, ਸੁਖਮਨਪ੍ਰੀਤ ਸਿੰਘ,ਅਮਨਦੀਪ ਕੌਰ, ਅਮ੍ਰਿਤਪਾਲ ਸਿੰਘ,ਗੁਰਪ੍ਰੀਤ ਸਿੰਘ,ਤੇਜਸ ਸ਼ਰਮਾ, ਬਲਰਾਜ ਸਿੰਘ ਆਦਿ ਜੀ ਨੂੰ ਸ ਪਰਮਜੀਤ ਸਿੰਘ ਐਡਵੋਕੇਟ ਵਲੋਂ ਸਿਰੋਪਾਓ ਦੇ ਕੇ ਜੀ ਆਇਆਂ ਨੂੰ ਆਖਿਆ ਗਿਆ।ਇਸ ਮੌਕੇ ਅਜੈ ਬੱਬਲਾ  ਸੀਨੀਅਰ ਅਕਾਲੀ ਆਗੂ,ਅਵੀ ਰਾਜਪੂਤ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ, ਰਿਕੀ ਚੀਮਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ,ਵਿੱਕੀ ਗੁਜਰਾਲ ਆਈ ਟੀ ਵਿੰਗ ਆਦਿ ਹਾਜ਼ਿਰ ਸਨ।