ਰੇਡੀਓ ਚੈਨਲ ਦੇ ਮਾਲਕ ਉੱਪਰ ਨਿਊਜ਼ੀਲੈਂਡ ਵਿਚ ਹਮਲਾ, ਗੰਭੀਰ ਜ਼ਖ਼ਮੀ

  • Radio Virsa Director Attacked

  • Harnek singh neki Attack

  • ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਪਿਛਲੇ ਕੁਝ ਅਰਸੇ ਤੋਂ ਸਿੱਖ ਗੁਰੂ ਸਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਤਿੱਖੀਆਂ ਟਿੱਪਣੀਆਂ ਕਾਰਨ ਵਿਵਾਦਾਂ ਵਿਚ ਘਿਰ ਚੁੱਕੇ ਰੇਡੀਓ ਵਿਰਸਾ ਦੇ ਸੰਚਾਲਕ ਹਰਨੇਕ ਸਿੰਘ ਨੇਕੀ ਉੱਪਰ ਕੁਝ ਲੋਕਾਂ ਵਲੋਂ ਉਸਦੇ ਔਕਲੈਂਡ ਵਿਖੇ ਘਰ ਦੇ ਬਾਹਰ ਕੁਝ ਵਿਅਕਤੀਆਂ ਵਲੋਂ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ।

ਨਿਊਜ਼ੀਲੈਂਡ ਤੋਂ ਸੂਤਰਾਂ ਰਾਹੀਂ ਹਾਸਲ ਜਾਣਕਾਰੀ ਅਨੁਸਾਰ ਬੀਤੇ ਦਿਨ ਹੋਏ ਇਸ ਹਮਲੇ ਵਿਚ ਗੰਭੀਰ ਜ਼ਖ਼ਮੀ ਹੋ ਜਾਣ ਕਾਰਨ ਨੇਕੀ ਨੂੰ ਨਿਊਜ਼ੀਲੈਂਡ ਦੇ ਮਿਡਲਮੋਰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਵਲੋਂ ਉਸਦੀ ਸਰਜਰੀ ਕਰਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਊਜ਼ੀਲੈਂ ਪੁਲਸ ਦੀ ਫੌਰੈਂਸਿਕ ਟੀਮ ਨੇ ਮੌਕੇ ਉੱਪਰ ਪੁੱਜ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਤੋਂ ਚਲਾਏ ਜਾ ਰਹੇ ਇਸ ਪੰਜਾਬੀ ਰੇਡੀਓ ਸਟੇਸ਼ਨ ਦੇ ਸੰਚਾਲਕ ਵਲੋਂ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਬਾਰੇ ਕੀਤੀਆਂ ਜਾਣ ਵਾਲੀਆਂ ਤਲਖ਼ ਟਿੱਪਣੀਆਂ ਦੇ ਵਿਰੋਧ ਵਿਚ ਉਸ ਖਿਲਾਫ਼ ਨਿਊਜ਼ੀਲੈਂਡ ਦੀ ਬਰਾਡਕਾਸਟਿੰਗ ਮੰਤਰਾਲੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਜਾ ਚੁੱਕੀ ਸੀ ਪਰ ਨਿਊਜ਼ੀਲੈਂਡ ਦੇ ਕਾਨੂੰਨ ਵਿਚ ਵਿਚਾਰ ਪਰਗਟ ਕਰਨ ਦੀ ਆਜ਼ਾਦੀ ਦੀ ਆੜ ਹੇਠ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕੀ ਸੀ। 

ਏਨਾ ਹੀ ਨਹੀਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਚਲ ਰਹੇ ਕਿਸਾਨ ਅੰਦੋਲਨ ਬਾਰੇ ਆਪਣਾ ਪੱਖ ਰੱਖਣ ਦੌਰਾਨ ਵੀ ਹਰਨੇਕ ਸਿੰਘ ਨੇਕੀ ਵਲੋਂ ਮਰਿਯਾਦਾ ਰਹਿਤ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਇਲਜ਼ਾਮ ਲੱਗੇ ਸਨ ਜਦ ਕਿ ਸਿੱਖ ਗੁਰੂ ਸਹਿਬਾਨ ਬਾਰੇ ਹਵਾਲੇ ਦੋਣ ਦੌਰਾਨ ਵੀ ਉਸਦੇ ਬੋਲਾਂ ਵਿਚ ਗੁਰੂ ਸਹਿਬਾਨ ਬਾਰੇ ਸਨਮਾਨ ਦੀ ਘਾਟ ਪ੍ਰਤੱਖ ਮਹਿਸੂਸ ਕੀਤੀ ਜਾ ਰਹੀ ਸੀ।