Mission 6213 Punjab: ਕਿਸਾਨਾਂ ਵਾਗੂੰ ਸਕੂਲਾਂ ਕਾਲਜਾਂ ਦੇ ਬੱਚੇ ਦੇ ਪ੍ਰੋਫੈਸਰ ਵੀ ਨਿੱਤਰੇ ਮੈਦਾਨ ਚ

Loudspeaker ਅੱਜ ਦੇ ਸਮਾਜ ਦੀ ਇੱਕ ਨਵੀਂ ਸਮੱਸਿਆ ਵਜੋਂ ਉੱਭਰ ਚੁੱਕੇ ਹਨ । ਹਰ ਖ਼ੁਸ਼ੀ ਦੇ ਮੌਕੇ ਉੱਤੇ ਉੱਚੀ ਉੱਚੀ ਵਜਾਏ ਜਾਣ ਵਾਲੇ ਡੀ ਜੇ ਤੋਂ ਲੈ ਕੇ ਧਾਰਮਕ ਅਸਥਾਨਾਂ ਦੀਆਂ ਛੱਤਾਂ ਦੇ ਉੱਪਰ ਲਗਾਏ ਜਾਣ ਵਾਲੇ ਵੱਡੇ ਵੱਡੇ ਲਾਊਡ ਸਪੀਕਰ ਆਮ ਲੋਕਾਂ ਲਈ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣ ਚੁੱਕੇ ਹਨ ਉੱਥੇ ਹੀ ਇਨ੍ਹਾਂ ਲਾਊਡ ਸਪੀਕਰਾਂ ਕਾਰਨ ਵਿਦਿਆਰਥੀ ਵਰਗ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ਆਵਾਜ਼ ਪ੍ਰਦੂਸ਼ਣ ਰਾਹੀਂ ਸਮਾਜ ਦੀ ਮਾਨਸਿਕਤਾ ਉੱਤੇ ਪੈਣ ਵਾਲੇ ਬੇਹੱਦ ਮਾੜੇ ਪ੍ਰਭਾਵ ਤੋਂ ਇਲਾਵਾ ਸਾਡੇ ਪਸ਼ੂ ਪੰਛੀਆਂ ਉੱਤੇ ਵੀ ਇਸਦੇ ਮਾੜੇ ਪ੍ਰਭਾਵ ਨੂੰ ਦੇਖਦੇ ਹੋਏ ਜਲੰਧਰ ਸ਼ਹਿਰ ਤੋਂ ਕੈਮਿਸਟਰੀ ਦੇ ਪ੍ਰੋਫੈਸਰ ਐੱਮ ਪੀ ਸਿੰਘ ਹੋਰਾਂ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੀ ਅਗਵਾਈ ਹੇਠ ਹਜ਼ਾਰਾਂ ਸਕੂਲੀ ਤੇ ਕਾਲਜੀ ਵਿਦਿਆਰਥੀ ਉਨ੍ਹਾਂ ਦੀ ਇਸ ਮੁਹਿੰਮ ਨੂੰ ਸਪੋਰਟ ਕਰ ਰਹੇ ਹਨ ਜਿਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਲਾਊਡ ਸਪੀਕਰਾਂ ਨੂੰ ਜਿਨ੍ਹਾਂ ਬਾਰੇ ਮਾਣਯੋਗ ਹਾਈ ਕੋਰਟ ਵੱਲੋਂ ਵੇਈਂ ਸਖ਼ਤ ਆਦੇਸ਼ ਜਾਰੀ ਹੋ ਚੁੱਕੇ ਹਨ ਪ੍ਰਸ਼ਾਸਨ ਨੂੰ ਤੁਰੰਤ ਦਖ਼ਲ ਦੇ ਕੇ ਆਪਣਾ ਫਰਜ਼ ਨਿਭਾਉਂਦੇ ਹੋਏ ਬੰਦ ਕਰਵਾਉਣਾ ਚਾਹੀਦਾ ਹੈ ਜਾਂ ਉਨ੍ਹਾਂ ਦੀ ਆਵਾਜ਼ ਨੂੰ ਇਕ ਹੱਦ ਵਿੱਚ ਹੀ ਰੱਖਣ ਲਈ ਸਭ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ #Mission6213Punjab #KesariVirasat #EducationSystem