ਸਿੱਖਾਂ ਦੇ “ਗੈਲੀਲੀਓ” ਭਾਈ ਹਰਿਸਿਮਰਨ ਸਿੰਘ ਦੀਆਂ ਪੰਥ,ਪੰਜਾਬ ਤੇ ਕਿਸਾਨੀ ਬਾਰੇ ਬੇਸ਼ਕੀਮਤੀ ਗੱਲਾਂ

ਕੇਸਰੀ ਵਿਰਾਸਤ ਦੇ ਦਰਸ਼ਕਾਂ ਲਈ ਇੱਕ ਐਸੀ ਹਸਤੀ ਨਾਲ ਮੁਲਾਕਾਤ ਲਈ ਜਾ ਰਹੇ ਹਾਂ ਜਿਸਨੂੰ ਅੱਜ ਦੇ ਦੌਰ ਵਿੱਚ ਸਿਖਾਂ ਦਾ ਗੈਲਿਲਿਉ ਕਿਹਾ ਜਾ ਸਕਦਾ ਹੈ। ਜੀ ਹਾਂ ,1977 ਵਿੱਚ ਪਹਿਲੀ ਵਾਰ ਕਲਮ ਚੁੱਕ ਕੇ ਸਿੱਖ ਹੱਕਾਂ ਦੀ ਭੂਮਿਕਾ ਨਾਮਕ ਸ਼ਾਸਤਰ ਸਿਰਜਿਆ। ਬੱਸ ਇਸ ਤੋੰ ਬਾਅਦ ਤਾਂ ਲਿਖਤਾਂ ਦੀ ਜਿਵੇਂ ਲੜੀ ਹੀ ਚਲ ਪਈ। ਮਹਾਂਪੁਰਸ਼-ਸਿੱਖ ਰਾਜਨੀਤਿ ਸ਼ਾਸਤਰ ਦੀ ਭੂਮਿਕਾ, ਮਹਾਂਪੁਰਸ਼-ਸਿੱਖ ਨੈਤਿਕਤਾ ਦਾ ਨੀਤੀ ਸ਼ਾਸਤਰ ਇਕ ਪੰਥਕ ਏਜੇੰਡਾ ਸਿੱਖ ਵਿਜ਼ਨ-2025 ਤੀਸਰੇ ਬਦਲ ਦਾ ਸੱਚ-ਅਕਾਲ ਤਖਤ ਸਾਹਿਬ ਦੀ ਗਲੋਬਲ ਦ੍ਰਿਸ਼ਟੀ, ਖਾਲਸਾ ਯੁਗ ਦੇ ਪੈੰਡੇ, ਅਕਾਲ ਤਖਤ ਸਾਹਿਬ ਦੇ ਪੰਥਕ ਸਰੋਕਾਰ, ਵਿਸਮਾਦ- ਤੀਸਰਾ ਬਦਲ-ਬ੍ਰਹਿਮੰਡ ਅਤੇ ਮਾਨਵ ਜਾਤੀ ਦਾ ਸਾਬਤ ਸਿਧਾਂਤ, ਜਾਪੁ ਸਾਹਿਬ ਸਿਰਜਕ ਅਤੇ ਸਿਰਜਣਾ ਦੇ ਰਿਸ਼ਤਿਆਂ ਦਾ ਦਰਸ਼ਨ ਸ਼ਾਸਤਰ-ਅਨੁਭਵ ਅਤੇ ਪ੍ਰਗਟਾਉ, ਵਿਸਮਾਦੀ ਵਿਸ਼ਵ ਆਰਡਰ- ਵਿਸ਼ਵ ਸਭਿਆਚਾਰ ਦਾ ਬਹੁ ਸੰਘ, ਅਕਾਲ ਉਸਤਤਿ ਵਾਹਿਗੁਰੂ ਦੇ ਅਨੇਕਾਂ ਪਸਾਰਿਆਂ ਦਾ ਦਰਸ਼ਨ, ਖਾਲਸਾ ਨੀਤੀ ਸ਼ਾਸਤਰ -ਰਾਜ ਕਰੇਗਾ ਖਾਲਸਾ ਤੇ ਵਿਸਮਾਦੀ ਗਲੋਬਲ ਪਸਾਰ ਅਤੇ ਜਲਦ ਆ ਰਹੀ ਪੁਸਤਕ ਜਦੋੰ ਮੈੰ ਚਾਰ ਵਾਰ ਰੋਇਆ (ਇਕ ਖਾਲਸਾ ਨਾਇਕ ਦੀ ਆਤਮ ਕਥਾ) ‌ਇਨ੍ਹਾਂ ਸਾਰੀਆਂ ਕਿਤਾਬਾਂ ਦੇ ਰੂਪ ਵਿੱਚ ਸਿੱਖ ਸ਼ਾਸਤਰਾਂ ਦੀ ਰਚਨਾ ਕਰਨ ਵਾਲੇ ਵਿਦਵਾਨ ਅਤੇ ਚਿੰਤਕ ਭਾਈ ਹਰਿਸਿਮਰਨ ਸਿੰਘ ਹਨ। ਭਾਈ ਸਾਹਿਬ ਦੀਆਂ ਸਾਰੀਆਂ ਰਚਨਾਵਾਂ ਨੂੰ ਪੜਕੇ ਸਿੱਖੀ ਨਾਲ ਜੁੜੇ ਹਰ ਸੂਖਮ ਸਵਾਲ ਦਾ ਜਵਾਬ ਮਿਲ ਸਕਦਾ ਹੈ। ‌ ਇਨ੍ਹਾਂ ਨਾਲ ਕੇਸਰੀ ਵਿਰਾਸਤ ਦੇ ਸੰਪਾਦਕ ਗੁਰਪ੍ਰੀਤ ਸਿੰਘ ਸੰਧੂ ਨੇ ਆਪਣੀ ਟੀਮ ਸਮੇਤ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਮੁਲਾਕਾਤ ਕੀਤੀ ਉਹ ਆਪਣੀ ਹੀ ਕਿਸਮ ਦਾ ਨਿਵੇਕਲਾ ਦਸਤਾਵੇਜ਼ ਬਣ ਗਈ ਜਾਪਦੀ ਹੈ । ਦਰਸ਼ਕਾਂ ਦੇ ਬਹੁਤ ਸਾਰੇ ਸਵਾਲ ਜਿਵੇੰ ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਦੇ ਸੰਦੇਸ਼ ਦੇ ਮਾਇਨੇ, ਚਲ ਰਹੇ ਕਿਸਾਨ ਅੰਦੋਲਨ, ਸਿੱਖ ਸਿਆਸਤ ਵਿੱਚ ਆਰ ਐਸ ਐਸ ਦੀ ਭੂਮਿਕਾ, ਖਾਲਿਸਤਾਨ ਦੀ ਲਹਿਰ , ਪੰਜਾਬ ਵਿੱਚ ਦਹਾਕਿਆਂ ਬੱਧੀ ਰਹੀ ਪੰਥਕ ਸਰਕਾਰ ਵੱਲੋੰ ਪੰਥ ਅਤੇ ਪੰਜਾਬ ਦਾ ਆਪਣਾ ਵਿਕਾਸ ਮਾਡਲ ਉਸਾਰਨ ਵਿਚ ਹੋਈਆਂ ਭੁੱਲਾਂ, ਮਹਾਰਾਜਾ ਰਣਜੀਤ ਸਿੰਘ ਦੀ ਪੰਖਕ ਭੂਮਿਕਾ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਬਿਫੋਰ ਬਾਦਲ ਐਂਡ ਆਫਟਰ ਬਾਦਲ ਸਿਆਸਤ ਦੇ ਪਰਭਾਵ ਵਰਗੇ ਵਿਸ਼ਿਆਂ ਤੇ ਸਦੀਆਂ ਦਹਾਕਿਆਂ ਨੂੰ ਪ੍ਰਭਾਵਿਤ ਕਰਦੇ ਜਵਾਬ ਕੁਝ ਕੁ ਮਿੰਟਾਂ ਵਿਚ ਹੀ ਦੇਣ ਦੀ ਕਮਾਲ ਦੀ ਮੁਹਾਰਤ ਦਿਖਾਈ ਹੈ । ਆਉ ਦੇਖਦੇ ਹਾਂ ਦਿਲਚਸਪ ਇੰਟਰਵਿਊ :-