ਮੋਦੀ ਨੇ ਕੀਤਾ ਬੈਂਗਲੂਰੂ ਟੈਕ ਸੁਮਿਟ 2020 ਦਾ ਉਦਘਾਟਨ, ਦੱਸੀਆ ਪ੍ਰਬਲ ਸੰਭਾਵਨਾਵਾਂ

 kesari Network – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਂਗਲੂਰੂ ਟੈਕ ਸੁਮਿਟ 2020 ਦਾ ਉਦਘਾਟਨ ਕੀਤਾ ਜਿਸ ਵਿਚ ਨਵੀਂ ਤਕਨੀਕ ਨਾਲ ਮਹਾਮਾਰੀ ਤੋਂ ਬਾਅਦ ਆਉਣ ਵਾਲੀਆਂ ਪ੍ਰਮੁੱਖ ਚੁਣੌਤੀਆਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ਸਰਕਾਰ Bio technology and startup, software technology  ਪਾਰਕਸ ਆਫ ਇੰਡੀਆ (S.T.P.I.) ਤੇ ਐੱਮਐੱਮ ਐਕਟੀਵਿਟੀ ਟੈਕ ਕਮਿਊਨੀਕੇਸ਼ਨ ਨਾਲ ਮਿਲ ਕੇ ਇਸ Tech summit ਦਾ ਆਯੋਜਨ ਕੀਤਾ ਹੈ, ਜੋ 19 ਨਵੰਬਰ ਤੋਂ 21 ਨਵੰਬਰ ਤਕ ਚੱਲੇਗਾ।

ਇਸ ਮੌਕੇ ਪਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤਕਨਾਲੋਜੀ ਨੇ ਮਨੁੱਖੀ ਮਾਣ ਨੂੰ ਵਧਾਉਣ ਦਾ ਕੰਮ ਕੀਤਾ ਹੈ। ਮੌਜੂਦਾ ਸਮੇਂ ਲੱਖਾਂ ਕਿਸਾਨ ਇਕ ਕਲਿੱਕ ‘ਤੇ ਵਿੱਤੀ ਸਹਾਇਤਾ ਸਮੇਤ ਜ਼ਰੂਰੀ ਜਾਣਕਾਰੀ ਹਾਸਿਲ ਕਰ ਲੈਂਦੇ ਹਨ। ਇਹ ਸਾਰਾ ਤਕਨਾਲੋਜੀ ਜ਼ਰੀਏ ਹੀ ਸੰਭਵ ਹੋ ਸਕਿਆ ਹੈ। ਕੋਰੋਨਾ ਵਾਇਰਸ ਦੇ ਦੌਰ ‘ਚ ਤਕਨਾਲੋਜੀ ਨੇ ਗ਼ਰੀਬਾਂ ਤਕ ਮਨੁੱਖੀ ਮਦਦ ਪਹੁੰਚਾਉਣ ‘ਚ ਕਾਫ਼ੀ ਮਦਦ ਕੀਤੀ ਹੈ। ਪਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਕੋਲ ਇਨਫਰਮੇਸ਼ਨ ਤਕਨਾਲਜੀ ਦੇ ਦੌਰ ‘ਚ ਖ਼ੁਦ ਨੂੰ ਅੱਗੇ ਰੱਖਣ ਦੀ ਭਰਪੂਰ ਤਾਕਤ ਹੈ। ਸਾਡੇ ਕੋਲ ਤਕਨਾਲੋਜੀ ਨਾਲ ਜੁੜੀ ਕਮਾਲ ਦੀ ਜਾਣਕਾਰੀ ਮੌਜੂਦ ਹੈ ਅਤੇ ਨਾਲ ਹੀ ਸਾਡੇ ਕੋਲ ਇਕ ਵੱਡਾ ਬਾਜ਼ਾਰ ਹੈ।ਮੌਜੂਦਾ ਸਮੇਂ ‘ਚ ਟੈਕ ਸਲਿਊਸ਼ਨ ਨੂੰ ਭਾਰਤ ‘ਚ ਡਿਜ਼ਾਈਨ ਕੀਤਾ ਜਾਂਦਾ ਹੈ। ਫਿਰ ਇਸ ਨੂੰ ਪੂਰੀ ਦੁਨੀਆ ‘ਚ ਪਹੁੰਚਾਇਆ ਜਾਂਦਾ ਹੈ।  ਮੋਦੀ ਨੇ ਕਿਹਾ ਕਿ ਨੌਜਵਾਨ ਸਾਈਬਰ ਸਕਿਓਰਿਟੀ ਸਲਿਊਸ਼ਨ ਦੀ ਦਿਸ਼ਾ ‘ਚ ਅਹਿਮ ਰੋਲ ਅਦਾ ਕਰ ਸਕਦੇ ਹਨ। ਸਾਡੀ ਸਰਕਾਰ ਨੇ ਡਿਜੀਟਲ ਤੇ ਟੈਕ ਸਲਿਊਸ਼ਨ ਲਈ ਸਫਲਤਾਪੂਰਵਕ ਮਾਰਕੀਟ ਤਿਆਰ ਕੀਤੀ ਹੈ। ਸਰਕਾਰ ਨੇ ਆਪਣੀਆਂ ਸਾਰੀਆਂ ਯੋਜਨਾਵਾਂ ‘ਚ ਤਕਨਾਲੋਜੀ ਨੂੰ ਅਹਿਮ ਹਿੱਸੇਦਾਰੀ ਦਿੱਤੀ ਹੈ। ਸਾਡੀ ਸਰਕਾਰ ਦਾ ਮਾਡਲ ‘ਤਕਨਾਲਜੀ ਫਸਟ’ ਹੈ।

ਇਸ ਸਾਲ ਬੈਂਗਲੁਰੂ ਟੈਕ ਸਮਿਟ 2020 ਦਾ ਥੀਮ Next is Now ਰੱਖਿਆ ਗਿਆ ਹੈ। ਇਸ ਪ੍ਰੋਗਰਾਮ ‘ਚ ਉਭਰਦੀ ਹੋਈ ਤਕਨੀਕ ਤੋਂ ਲੈ ਕੇ ਕੋਵਿਡ-19 ਤੋਂ ਬਾਅਦ ਆਉਣ ਵਾਲੀਆਂ ਮੁੱਖ ਚੁਣੌਤੀਆਂ ‘ਤੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਇਸ ਤਹਿਤ ਕੋਰੋਨਾ ਮਹਾਮਾਰੀ ਤੋਂ ਬਾਅਦ ਵਿਸ਼ਵ ‘ਚ ਉਭਰਦੀਆਂ ਮੁੱਖ ਚੁਣੌਤੀਆਂ ਤੇ ਸੂਚਨਾ ਤਕਨੀਕੀ ਤੇ ਇਲੈਕਟ੍ਰਾਨਿਕਸ ਤੇ ਬਾਇਓਤਕਨਾਲੋਜੀ ਦੇ ਖਤੇਰ ‘ਚ ਪ੍ਰਮੁੱਖ ਤਕਨੀਕਾਂ ਤੇ ਨਵੀਆਂ ਤਕਨੀਕਾਂ ਦੇ ਪ੍ਰਭਾਵ ‘ਤੇ ਮੁੱਖ ਰੂਪ ‘ਚ ਚਰਚਾ ਕੀਤੀ ਜਾ ਰਹੀ ਹੈ।