ਕੈਪਟਨ ਦਾ ਬੇਟਾ ਰਣਇੰਦਰ ਈ.ਡੀ. ਸਾਹਮਣੇ ਪੇਸ਼
ਰਣਇੰਦਰ ਸਿੰਘ ਸਪੁੱਤਰ ਕੈਪਟਨ ਅਮਰਿੰਦਰ ਸਿੰਘ ਈ.ਡੀ. ਸਾਹਮਣੇ ਪੇਸ਼

ਕੈਪਟਨ ਦਾ ਬੇਟਾ ਰਣਇੰਦਰ ਈ.ਡੀ. ਸਾਹਮਣੇ ਪੇਸ਼

ਜਲੰਧਰ, 19 ਨਵੰਬਰ (ਕੇਸਰੀ ਨੈੱਟਵਰਕ)- ਵਿਦੇਸ਼ੀ ਫੰਡਿੰਗ ਨਾਲ ਸਬੰਧਤ (ਐਫਈਐਮਏ) ਕਾਨੂੰਨ ਦੀ ਉਲੰਘਣਾ ਮਾਮਲੇ ਵਿਚ ਪੇਸ਼ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਅੱਜ ਆਖਰ ਇੱਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਫ਼ਤਰ ਪਹੁੰਚ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਕੀਲ ਜੈਵੀਰ ਸ਼ੇਰਗਿੱਲ  ਤੋਂ ਇਲਾਵਾ ਕਾਂਗਰਸੀ ਆਗੂ ਤਜਿੰਦਰ ਬਿੱਟੂ ਵੀ ਮੌਜੂਦ ਹਨ ।ਈ. ਡੀ. ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕਰ ਚੁੱਕੀ ਹੈ। ਪਰ ਉਹ ਹਰ ਵਾਰ ਵੱਖ ਵੱਖ ਕਾਰਨਾ ਵਸ ਈ.ਡੀ. ਸਾਹਮਣੇ ਪੇਸ਼ ਹੋਣ ਤੋਂ ਬਚਦੇ ਰਹੇ ਹਨ।