ਜੀਟੀ ਰੋਡ ਦਾ ਨਾਂ ਸ਼੍ਰੀ ਗੁਰੂ ਤੇਗ ਬਹਾਦਰ ਰੋਡ ਕਰਨ ਦੀ ਮੰਗ
ਚਾਂਦਨੀ ਚੌਕ ਦਿੱਲੀ ਵਿਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਮੌਕੇ ਦਾ ਦ੍ਰਿਸ਼

ਜੀਟੀ ਰੋਡ ਦਾ ਨਾਂ ਸ਼੍ਰੀ ਗੁਰੂ ਤੇਗ ਬਹਾਦਰ ਰੋਡ ਕਰਨ ਦੀ ਮੰਗ

  1. -ਇਸ ਕੌਮੀ ਰਾਜ-ਮਾਰਗ ਦੇ ਨਾਲ ਜੁੜੀਆਂ ਹਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀਆਂ ਪਵਿੱਤਰ ਯਾਦਾਂ – ਸ. ਬ੍ਰਿਜਭੂਸ਼ਣ ਸਿੰਘ ਬੇਦੀ
  2. ਜਲੰਧਰ (ਕੇਸਰੀ ਨੈੱਟਵਰਕ )- ਰਾਸ਼ਟਰੀ ਸ੍ਵਯੰਸੇਵਕ ਸੰਘ  (ਆਰ.ਐੱਸ .ਐੱਸ.) ਨੇ ਅਟਾਰੀ ਤੋਂ ਦਿੱਲੀ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ਦਾ ਨਾਮਕਰਨ ਨੋਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਕਰਨ ਦੀ ਮੰਗ ਕੀਤੀ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿਚ ਸੰਘ ਦੇ ਪੰਜਾਬ ਪ੍ਰਾਂਤ ਸੰਘਚਾਲਕ ਸ. ਬ੍ਰਿਜਭੂਸ਼ਣ ਸਿੰਘ ਬੇਦੀ ਨੇ ਦੱਸਿਆ ਕਿ ਦੇਸ਼ ਅੱਜ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਅਤੇ ਇਸ ਇਤਿਹਾਸਿਕ ਮੌਕੇ ਤੇ ਅਟਾਰੀ (ਅੰਮ੍ਰਿਤਸਰ) ਤੋਂ ਦਿੱਲੀ ਜਾਂਦੀ ਜੀਟੀ ਰੋਡ ਦਾ ਨਾਮਕਰਨ ਉਹਨਾਂ ਦੇ ਨਾਂ ਤੇ ਕਰਨਾ ਗੁਰੂ ਸਾਹਿਬ ਪ੍ਰਤੀ ਦੇਸ਼ਵਾਸੀਆਂ ਦੀ ਸੱਚੀ ਸ਼ਰਧਾਂਜਲੀ ਹੋਵੇਗੀ।
  3. ਇਸੇ ਰਾਜਮਾਰਗ ਦੇ ਨਾਲ ਬਾਬਾ ਬਕਾਲਾ ਵਿਖੇ ਗੁਰੂਜੀ ਨੇ ਤਪ ਕੀਤਾ ਸੀ ਅਤੇ ਇਸੇ ਰਾਹ ‘ਤੇ ਦਿੱਲੀ ਤੋਂ ਅੰਬਾਲੇ ਤੱਕ ਗੁਰੂ ਜੀ ਦੇ ਬਲੀਦਾਨ ਉਪਰੰਤ ਉਨ੍ਹਾਂ ਦੇ ਸ਼ੀਸ਼ ਨੂੰ ਲੈ ਕੇ ਭਾਈ ਜੈਤਾ ਜੀ ਆਏ ਸਨ। ਇਸ ਸੜਕ ਨਾਲ ਜੁੜੀਆਂ ਗੁਰੂ ਸਾਹਿਬ ਦੀਆਂ ਇਨ੍ਹਾਂ ਯਾਦਾਂ ਕਰਕੇ ਇਸ ਸੜਕ ਦਾ ਨਾਂ ਗੁਰੂ ਸਾਹਿਬ ਦੇ ਨਾਂ ਤੇ ਕਰਨਾ ਉਨ੍ਹਾਂ ਪ੍ਰਤੀ ਦੇਸ਼ਵਾਸੀਆਂ ਦੇ ਆਦਰ ਦਾ ਪ੍ਰਗਟਾਵਾ ਹੋਵੇਗਾ। 
  4. ਇਸ ਦੌਰਾਨ ਦੇਖਣਾ ਇਹ ਹੋਵੇਗਾ ਕਿ ਸਿੱਖ ਖਾਸ ਤੌਰ ਤੇ ਪੰਜਾਬੀ ਸਿੱਖਾਂ ਦੇ ਮਨਾ ਅੰਦਰ ਆਰ.ਐਸ.ਐਸ. ਦੀ ਕਾਰਜਪਰਣਾਲੀ ਬਾਰੇ ਪਾਏ ਜਾਣ ਵਾਲੇ ਕਈ ਤਰਾਂ ਦੇ ਭੰਬਲ ਭੂਸਿਆਂ ਦੇ ਮੱਦੇਨਜ਼ਰ ਸਮੁੱਚਾ ਸਿੱਖ ਭਾਈਚਾਰਾ ਆਪਣੇ ਨੌਵੇਂ ਨਾਨਕ ਤੇ ਹਿੰਦ ਦੀ ਚਾਦਰ ਸਾਹਿਬ ਗੁਰੂ ਤੇਗ ਬਹਾਦੁਰ ਜੀ ਦੇ ਨਾਂ ਉੱਪਰ ਜੀ.ਟੀ. ਰੋਡ ਦਾ ਨਾਂ ਰੱਖਣ ਦੀ ਇਸ ਤਜ਼ਵੀਜ਼ ਨੂੰ ਕਿੰਨਾ ਕੁ ਹੁੰਗਾਰਾ ਦਿੰਦਾ ਹੈ।