You are currently viewing ਸੰਗਤਾਂ ਦਾ ਵੱਡਾ ਸਵਾਲ! ਅੱਧ ਵਿਚਾਲੇ ਕਿਉਂ ਲਟਕ ਗਏ ਗੁਰਦੁਆਰਾ ਹੱਟ ਸਾਹਿਬ ਦੇ ਇਹ ਪ੍ਰਾਜੈਕਟ
ਗੁਰਦੁਆਰਾ ਸਹਿਬਾਨ ਸੁਲਤਾਨਪੁਰ ਲੋਧੀ

ਸੰਗਤਾਂ ਦਾ ਵੱਡਾ ਸਵਾਲ! ਅੱਧ ਵਿਚਾਲੇ ਕਿਉਂ ਲਟਕ ਗਏ ਗੁਰਦੁਆਰਾ ਹੱਟ ਸਾਹਿਬ ਦੇ ਇਹ ਪ੍ਰਾਜੈਕਟ

ਗੁਰਦੁਆਰਾ ਹੱਟ ਸਾਹਿਬ ਉਸ ਜਗ਼੍ਹਾ ਸੁਸ਼ੋਭਿਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਬਤੌਰ ਮੋਦੀ ਕੰਮ ਕਰਦੇ ਰਹੇ। ਇਸੇ ਅਸਥਾਨ ਤੇ ਗੁਰੂ ਨਾਨਕ ਜੀ ਦਰਵੇਸ਼, ਕਲੰਦਰ, ਸਾਧ ਫਕੀਰਾਂ ਤੇ ਹੋਰ ਲੋੜਵੰਦਾਂ ਨੂੰ ਅਨਾਜ਼ ਵੰਡਦੇ ਤੇ ਤੇਰਾ ਤੇਰਾ ਉਚਾਰਦੇ। ਜਦੋਂ ਬਾਬਾ ਨਾਨਕ ਜੀ ਦੀ ਉਪਮਾ ਚਾਰੇ ਪਾਸੇ ਫੈਲਣ ਲੱਗੀ ਤਾਂ ਈਰਖਾਲੂ ਨਵਾਬ ਦੌਲਤ ਖਾਨ ਕੋਲ ਪੁੱਜੇ ਤੇ ਸ਼ਿਕਾਇਤ ਕਰ ਦਿੱਤੀ। ਗੁਰੂ ਨਾਨਕ ਦੇਵ ਜੀ ਦੇ ਭਣਵਈਏ ਜੈ ਰਾਮ ਨੂੰ ਸੱਦ ਕੇ ਮੋਦੀਖਾਨੇ ਦਾ ਹਿਸਾਬ ਕਰਵਾਉਣ ਦੇ ਆਦੇਸ਼ ਕੀਤੇ ਗਏ। ਪਰ ਜਾਂਚ ਦੌਰਾਨ ਕਿਸੇ ਕਿਸਮ ਦਾ ਘਾਟਾ ਨਾ ਨਿੱਕਲਿਆ। ਇਸ ਅਸਥਾਨ ਵਿਖੇ ਉਨ੍ਹਾਂ ਵੱਟਿਆ ਵਿੱਚੋਂ 14 ਵੱਟੇ ਅੱਜ ਵੀ ਸੁਭਾਏਮਾਨ ਹਨ ਜਿਨ੍ਹਾਂ ਨਾਲ ਗੁਰੂ ਜੀ ਅਨਾਜ਼ ਤੋਲਦੇ ਸਨ। 550 ਸਾਲਾ ਪ੍ਕਾਸ਼ ਪੁਰਬ ਜੋ ਪਿਛਲੇ ਸਾਲ 2019 ਵਿੱਚ ਦੇਸ਼ ਵਿਦੇਸ਼ ਦੀਆਂ ਕਰੋੜਾਂ ਸੰਗਤਾਂ ਵਲੋਂ ਬਾਬਾ ਨਾਨਕ ਦੀ ਪਵਿੱਤਰ ਕਰਮ ਭੂਮੀ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਪੂਰਨ ਉਤਸਾਹ ਨਾਲ ਮਨਾਏ ਗਏ, ਇਸੇ ਮੌਕੇ ਸੰਗਤਾਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ, ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਰਸੇਵਾ ਵਾਲੇ ਸੰਤਾਂ ਵਲੋਂ ਯਾਤਰੀ ਨਿਵਾਸ ਤੇ ਹੋਰ ਪ੍ਰਾਜੈਕਟ ਪੂਰੇ ਉਤਸ਼ਾਹ ਨਾਲ ਸ਼ੁਰੂ ਕੀਤੇ ਗਏ। ਪਰ ਮਹਿਜ਼ ਇੱਕ ਸਾਲ ਬਾਦ ਜਦੋਂ ਕਿ ਇਹ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਚਾਹੀਦੇ ਸਨ, ਹਾਲੇ ਵੀ ਅੱਧ ਵਿਚਾਲੇ ਲਟਕ ਰਹੇ ਹਨ। ਕੇਸਰੀ ਵਿਰਾਸਤ ਟੀਵੀ ਵਲੋਂ ਪੇਸ਼ ਹੈ ਖਾਸ ਰਿਪੋਰਟ।