ਦਰਸ਼ਨ: ਸੁਲਤਾਨਪੁਰ ਲੋਧੀ ਵਿੱਚ ਬੇਬੇ ਨਾਨਕੀ ਦਾ ਅਸਲੀ ਘਰ ਤੇ ਗੁਰਦੁਆਰਾ ਬੇਬੇ ਨਾਨਕੀ ਦਾ ਸੱਚ
house of bebe nanki the sister of Guru nanak dev ji

ਦਰਸ਼ਨ: ਸੁਲਤਾਨਪੁਰ ਲੋਧੀ ਵਿੱਚ ਬੇਬੇ ਨਾਨਕੀ ਦਾ ਅਸਲੀ ਘਰ ਤੇ ਗੁਰਦੁਆਰਾ ਬੇਬੇ ਨਾਨਕੀ ਦਾ ਸੱਚ

Bebe Nanaki real home in Sultanpur Lodhi and truth of Gurdwara Bebe Nanaki

ਸੁਲਤਾਨਪੁਰ ਲੋਧੀ (ਗੁਰਪ੍ਰੀਤ ਸਿੰਘ ਸੰਧੂ)- ਪੰਜ ਦਰਿਆਵਾਂ ਦੀ ਧਰਤੀ ਪੰਜਾਬ ਗੁਰੂਆਂ ਦੀ ਧਰਤੀ ਕਰਕੇ ਵੀ ਜਾਣੀ ਜਾਂਦੀ ਹੈ। ਪਾਕਿਸਤਾਨ ਦੇ ਨਾਂ ਹੇਠ ਹਿੰਦੋਸਤਾਨ ਦੇ ਇਕ ਹਿੱਸੇ ਵਿਚ ਪੱਛਮੀ ਪੰਜਾਬ ਦੇ ਨਾਂ ਨਾਲ ਇਕ ਵੱਖਰਾ ਖਿੱਤਾ ਹੋਂਦ ਵਿਚ ਆਉਣ ਲਈ ਸਭ ਤੋਂ ਵੱਧ ਸੰਤਾਪ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਹੀ ਝੱਲਣਾ ਪਿਆ ਹੈ।

ਇਸੇ ਪੰਜਾਬ ਦੇ ਪਾਕਿਸਤਾਨ ਵਾਲੇ ਪਾਸੇ ਸੰਸਾਰ ਦੇ ਮਹਾਨ ਉਪਦੇਸ਼ਕ ਗੁਰੂ ਨਾਨਕ ਦੇਵ ਜੀ ਦੀ ਸਰੀਰ ਕਰਕੇ ਜਨਮ ਭੋਏਂ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਹੁਣ ਨਨਕਾਣਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ, ਸੁਸ਼ੋਭਿਤ ਹੈ ਤਾਂ ਪੂਰਬੀ ਪੰਜਾਬ ਵਿਚ ਸੁਲਤਾਨਪੁਰ ਲੋਧੀ ਇੱਕ ਅਜਿਹਾ ਨਗਰ ਹੈ ਜਿਸ ਦੀ ਅਹਿਮੀਅਤ ਬਾਬਾ ਨਾਨਕ ਦੇਵ ਜੀ ਦੀ ਕਰਮ ਅਤੇ ਅਧਿਆਤਮਿਕ ਗਿਆਨ ਪ੍ਰਾਪਤੀ ਦੀ ਭੂਮੀ ਹੋਣ ਕਾਰਨ ਹੋਰ ਵੀ ਵਧ ਜਾਂਦੀ ਹੈ।

ਹਾਲਾਂਕਿ ਬੀਤੇ ਸਾਲ 2019 ਦੌਰਾਨ ਸੰਸਾਰ ਭਰ ਤੋਂ ਸੰਗਤਾਂ ਨੇ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਬਾਬਾ ਨਾਨਕ ਜੀ ਦੇ ਉਪਦੇਸ਼ਾਂ ਦੀ ਧਰਤੀ ਸੁਲਤਾਨਪੁਰ ਲੋਧੀ ਨੂੰ ਸਜ਼ਦਾ ਕੀਤਾ। ਕੇਂਦਰ ਦੀ ਮੋਦੀ ਸਰਕਾਰ ਵਲੋਂ ਇਸ ਮੌਕੇ ਸੰਸਾਰ ਭਰ ਵਿਚ ਨਿਵੇਕਲੀ ਪਹਿਲ ਕਰਦੇ ਹੋਏ ਰਾਜਦੂਤ ਭਵਨਾ, ਰਾਜਪਾਲ ਭਵਨਾਂ ਆਦਿ ਵਿਖੇ ਵਿਸ਼ੇਸ਼ ਸਮਾਰੋਹ ਕਰਵਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਸਨ।

ਇਹਨਾ ਇਤਿਹਾਸਿਕ ਉਪਰਾਲਿਆਂ ਤੋਂ ਇਕ ਸਾਲ ਬਾਅਦ 2020 ਦੇ ਨਵੰਬਰ ਮਹੀਨੇ ਵਿਚ ਤੁਹਾਡੇ ਆਪਣੇ ਪਸੰਦੀਦਾ ਯੂਟਿਊਬ ਚੈਨਲ ਕੇਸਰੀ ਵਿਰਾਸਤ ਅਤੇ ਵੈਬ ਪੋਰਟਲ ਕੇਸਰੀ ਵਿਰਾਸਤ ਡਾਟ ਇਨ ਦੀ ਟੀਮ ਵਲੋਂ ਸੁਲਤਾਨਪੁਰ ਲੋਧੀ ਸਾਹਿਬ ਦਾ ਵਿਸ਼ੇਸ਼ ਦੌਰਾ ਕਰਕੇ ਹਾਲਾਤ ਜਾਣੇ ਗਏ। ਇਸੇ ਲੜੀ ਤਹਿਤ ਪੇਸ਼ ਹੈ ਜਗਤ ਗੁਰੂ ਬਾਬਾ ਨਾਨਕ ਜੀ ਦੇ ਭੈਣ ਜੀ ਨਾਨਕੀ ਜੀ ਦੇ ਸੁਲਤਾਨਪੁਰ ਲੋਧੀ ਵਿਚਲੇ ਉਸ ਘਰ ਦੀ ਕਵਰੇਜ ਜਿੱਥੇ ਬਾਬਾ ਜੀ ਕਈ ਸਾਲ ਆਪਣੀ ਭੈਣ ਦੇ ਘਰ ਰਹਿ ਕੇ ਆਪਣੇ ਸੰਸਾਰਿਕ ਅਤੇ ਅਧਿਆਤਮਿਕ ਸਫਰ ਦਾ ਮਾਰਗ ਤੈਅ ਕਰਦੇ ਰਹੇ।