1984 ਦੇ ਦਿੱਲੀ ਦੰਗਿਆਂ ਦੀ ਹੱਡਬੀਤੀ ਸੁਣਾਉਂਦੇ ਹੋਏ ਪੱਤਰਕਾਰ ਹੋਇਆ ਭਾਵੁਕ

ਬੋਲਿਆ-ਸ਼ਾਇਦ ਇਸ ਅਣਮਨੁੱਖੀ ਕਾਰੇ ਦੀਆਂ ਬਾਤਾਂ ਸਾਂਝੀਆਂ ਕਰਨ ਲਈ ਹੀ ਬਲਦੀ ਚੋਂ ਰੱਖ ਲਿਆ ਪਰਮਾਤਮਾ ਨੇ 

ਜਲੰਧਰ (ਕੇਸਰੀ ਨੈਟਵਰਕ)- ਹਰ ਸਾਲ ਅਕਤੂਬਰ ਨਵੰਬਰ ਦੇ ਮਹੀਨੇ ਸਿੱਖ ਅਤੇ ਪੰਜਾਬੀ ਮਾਨਸਿਕਤਾ ਲਈ ਅਸਹਿ ਅਤੇ ਅਕਹਿ ਪੀੜਾ ਲੈ ਕੇ ਆਉਂਦੇ ਹਨ ਜਿਨਾ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮਨੁੱਖ ਦੇ ਵਸ ਵਿਚ ਨਹੀਂ। ਇਨਾ ਗੱਲਾਂ ਦਾ ਪਰਗਟਾਵਾ ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਆਜ਼ਾਦ ਨੇ ਨਵੰਬਰ 1984 ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਕੀਤਾ।

ਕੇਸਰੀ ਵਿਰਾਸਤ ਦੇ ਪਠਾਨਕੋਟ ਚੌਕ ਸਥਿਤ ਸਟੂਡਿਓ ਵਿਚ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਜਸਵਿੰਦਰ ਸਿੰਘ ਆਜ਼ਾਦ ਨੇ ਪਹਿਲੀ ਵਾਰ 1984 ਦੌਰਾਨ ਪੰਜਾਬ ਅਤੇ ਦਿੱਲੀ ਵਿਚ ਪੁਲਸ ਪਰਸ਼ਾਸਨ ਅਤੇ ਸਿਆਸਤਦਾਨਾਂ ਵਲੋਂ ਮਿਲ ਕੇ ਖੇਡੀ ਜਾ ਰਹੀ ਖੇਡ ਤੋਂ ਪਰਦਾ ਚੁੱਕਿਆ ਹੈ। ਉਥੇ ਹੀ ਆਜ਼ਾਦ ਦੱਸਦੇ ਹਨ ਕਿ ਟੈਲੀਫੋਨ ਮੋਬਾਈਲ ਆਦਿ ਸੰਚਾਰ ਦੇ ਸਾਧਨਾ ਦੀ ਅਣਹੋਂਦ ਵਿਚ ਉਹ ਅਤੇ ਉਹਨਾ ਦਾ ਪਰਿਵਾਰ ਕਿਸ ਤਰਾਂ ਦੀ ਮਾਨਸਿਕ ਪੀੜ ਵਿਚੋਂ ਲੰਘਣ ਲਈ ਮਜ਼ਬੂਰ ਹੋਇਆ ਸੀ। ਬਲਦੀ ਅੱਗ ਵਿਚ ਸਿੱਖਾਂ ਨੂੰ ਚੁੱਕ ਕੇ ਜਿਉਂਦੇ ਸੜਨ ਲਈ ਸੁਟੇ ਜਾਂਦੇ ਆਜ਼ਾਦ ਹੁਰੀਂ ਆਪਣੇ ਅੱਖੀ ਦੇਖੀ ਦਿਲ ਦਹਿਲਾਉਣ ਵਾਲੀ ਕਹਾਣੀ ਜ਼ਜ਼ਬਾਤੀ ਹੋ ਕੇ ਬਿਆਨ ਕੀਤੀ।

ਆਜ਼ਾਦ ਜੋ ਕਿ ਉਹਨਾ ਦਿਨਾ ਵਿਚ ਝੱਲਣੇ ਪਏ ਸੰਤਾਪ ਕਾਰਨ ਦਿੱਲੀ ਦੰਗਾ ਪੀੜਤਾਂ ਲਈ ਪਰਦਾਨ ਕੀਤੇ ਗਏ ਲਾਲ ਕਾਰਡ ਦੇ ਧਾਰਕ ਤਾਂ ਹਨ , ਪਰ ਇਸ ਕਾਰਡ ਦੀ ਜ਼ਮੀਨੀ ਹਕੀਕਤ ਵੀ ਆਜ਼ਾਦ ਨੇ ਬਿਆਨ ਕੀਤੀ ਹੈ। ਉਸਦੀ ਲੂੰ ਕੰਡੇ ਖੜੇ ਕਰ ਦੇਣ ਵਾਲੀ ਕਹਾਣੀ ਸੁਣਦਿਆਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਸੱਚਮੁੱਚ ਆਜ਼ਾਦ ਅੱਜ ਜੇਕਰ ਸਾਨੂੰ ਉਹਨਾ ਦਿਲ ਦਹਿਲਾ ਦੇਣ ਵਾਲੇ ਘਟਨਾਚੱਕਰ ਬਾਰੇ ਦੱਸਣ ਲਈ ਜਿਉਂਦਾ ਬਚਿਆ ਹੈ ਤਾਂ ਉਸ ਪਿੱਛੇ ਪਰਮਾਤਮਾ ਦਾ ਕਿੰਨਾ ਵੱਡਾ ਹੱਥ ਹੈ।

ਆਉ ਦੇਖਦੇ ਹਾਂ ਇਹ ਵਿਸ਼ੇਸ਼ ਵੀਡੀਓ ਜੋ ਸਾਡੇ ਯੂਟਿਊਬ ਚੈਨਲ ਕੇਸਰੀ ਵਿਰਾਸਤ ਨੂੰ ਸਬਸਕਰਾਈਬ ਕਰਕੇ ਵੀ ਦੇਖਿਆ ਜਾ ਸਕਦਾ ਹੈ। ਇਸ ਵਾਸਤੇ ਸਿਰਫ ਯੂਟਿਊਬ ਚੈਨਲ ਸਰਚ ਵਿਚ kesari Virasat ਲਿਖ ਕੇ ਚੈਨਲ ਨੂੰ ਦੇਖਿਆ ਜਾ ਸਕਦਾ ਹੈ।

https://youtu.be/jN4pWajPWS0