ਹਨੀ ਸਿੰਘ ਬਣੇ Digital Media Association ਦੇ ਮੀਤ ਪਰਧਾਨ ਤੇ ਮੁਨੀਸ਼ ਕੁਮਾਰ ਤੋਖੀ ਸਕੱਤਰ ਨਿਯੁਕਤ

ਸੀਨੀਅਰ ਪੱਤਰਕਾਰਾਂ ਅਰਜੁਨ ਸ਼ਰਮਾ, ਗੁਰਪ੍ਰੀਤ ਸਿੰਘ ਸੰਧੂ  ਅਤੇ ਜਸਵਿੰਦਰ ਸਿੰਘ ਆਜ਼ਾਦ ਨੇ ਸੌਂਪੇ ਨਿਯੁਕਤੀ ਪੱਤਰ

ਜਲੰਧਰ (ਕੇਸਰੀ ਨੈਟਵਰਕ) ਡਿਜ਼ੀਟਲ ਮੀਡੀਆ ਦੇ ਖੇਤਰ ਵਿਚ ਨਾਮੀ ਸੰਸਥਾ ਡਿਜਿਟਲ ਮੀਡੀਆ ਐਸੋਸੀਏਸ਼ਨ ( ਰਜਿ . ) DMA ਦੀ ਇੱਕ ਮੀਟਿੰਗ ਚੇਅਰਮੈਨ ਅਮਨ ਬੱਗਾ ਅਤੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੀਨੀਅਰ ਪੱਤਰਕਾਰ ਅਤੇ ਚੀਫ ਟਰੇਨਰ ਅਰਜੁਨ ਸ਼ਰਮਾ, ਸਲਾਹਕਾਰ ਗੁਰਪ੍ਰੀਤ ਸਿੰਘ ਸੰਧੂ ਅਤੇ ਜਸਵਿੰਦਰ ਸਿੰਘ ਆਜ਼ਾਦ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਇਸ ਮੌਕੇ DMA ਦੇ ਅਹੁਦੇਦਾਰਾਂ ਨੇ ਆਪਸੀ ਸਹਿਮਤੀ ਦੇ ਬਾਅਦ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਸੰਪਾਦਕ ਅਤਿੰਦਰ ਪਾਲ ਸਿੰਘ ਉਰਫ ਹਨੀ ਸਿੰਘ ਨੂੰ DMA ਦਾ ਮੀਤ ਪਰਧਾਨ ਅਤੇ ਪੰਜਾਬ ਦੈਨਿਕ ਨਿਊਜ਼ ਦੇ ਸੰਪਾਦਕ ਮੁਨੀਸ਼ ਕੁਮਾਰ ਤੋਖੀ ਨੂੰ ਸਕੱਤਰ ਨਿਯੁਕਤ ਕੀਤਾ। ਇਸ ਮੌਕੇ ਅਰਜੁਨ ਸ਼ਰਮਾ , ਗੁਰਪ੍ਰੀਤ ਸਿੰਘ ਸੰਧੂ ਅਤੇ ਜਸਵਿੰਦਰ ਆਜ਼ਾਦ ਨੇ ਹਨੀ ਸਿੰਘ ਅਤੇ ਮੁਨੀਸ਼ ਕੁਮਾਰ ਤੋਖੀ ਨੂੰ ਨਿਯੁਕਤੀ ਪੱਤਰ ਸੌਂਪੇ ।ਇਸ ਮੌਕੇ ਅਮਨ ਬੱਗਾ ਅਤੇ ਸ਼ਿੰਦਰਪਾਲ ਸਿੰਘ ਚਾਹਲ ਨੇ ਕਿਹਾ ਕਿ ਡਿਜਿਟਲ ਮੀਡੀਆ ਐਸੋਸੀਏਸ਼ਨ ਦੇ ਸਾਰੇ ਅਹੁਦਾਦਾਰਾਂ ਅਤੇ ਮੈਬਰਾਂ ਦੀ ਇੱਕ ਵਿਸ਼ੇਸ਼ ਬੈਠਕ 29 ਅਕਤੂਬਰ ਦੁਪਹਿਰ 2 ਵਜੇ ਸਰਕਟ ਹਾਉਸ ਜਲੰਧਰ ਵਿੱਚ ਹੋ ਰਹੀ ਹੈ ਜਿਸ ਵਿੱਚ ਕਈ ਨਵੇਂ ਪੱਤਰਕਾਰਾਂ ਨੂੰ ਡੀਐਮਏ ਦੀ ਮੈਂਬਰਸ਼ਿਪ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮੀਟਿੰਗ ਭਵਿੱਖ ਦੀ ਕਈ ਯੋਜਨਾਵਾਂ ਅਤੇ ਪੱਤਰਕਾਰਾਂ  ਦੀਆਂ ਸਮਸਿਆਵਾਂ ਦੇ ਛੁਟਕਾਰੇ ਆਦਿ ਲਈ ਰਣਨੀਤੀ ਬਣਾਉਣ , ਡੀਐਮਏ ਦੇ ਅਧਿਕਾਰੀਆਂ ਅਤੇ ਮੈਂਬਰਾਂ ਦੀ ਇੱਕਜੁੱਟਤਾ ਨੂੰ ਹੋਰ ਮਜਬੂਤ ਕਰਨ ਵਰਗੇ ਮੁੱਦਿਆਂ ਉੱਤੇ ਵਿਚਾਰ  ਵਟਾਂਦਰਾ ਕਰਨ ਲਈ ਰੱਖੀ ਗਈ ਹੈ। ਕੋਈ ਵੀ ਪੱਤਰਕਾਰ ਜੇਕਰ ਡੀਐਮਏ ਦਾ ਮੈਂਬਰ ਬਨਣਾ ਚਾਹੁੰਦਾ ਹੈ ਤਾਂ ਉਹ ਸਕਰੀਨਿੰਗ ਕਮੇਟੀ ਮੁਖੀ ਪਰਮਜੀਤ ਸਿੰਘ  ਨਾਲ ਮੋਬਾਈਲ ਨੰਬਰ – 09815424954 ਉੱਪਰ ਸੰਪਰਕ ਕਰ ਸਕਦੇ ਹਨ।