You are currently viewing ਮੱਲਾਂ ਮਾਰਨ ਵਾਲੇ ਪੰਜਾਬ ਦੇ ਖਿਡਾਰੀ 15 ਨਵੰਬਰ ਤੋਂ ਪਹਿਲਾਂ ਕਰ ਲਵੋ ਇਹ ਕੰਮ
logo for punjab sports department

ਮੱਲਾਂ ਮਾਰਨ ਵਾਲੇ ਪੰਜਾਬ ਦੇ ਖਿਡਾਰੀ 15 ਨਵੰਬਰ ਤੋਂ ਪਹਿਲਾਂ ਕਰ ਲਵੋ ਇਹ ਕੰਮ

ਜਲੰਧਰ, 27 ਅਕਤੂਬਰ (ਕੇਸਰੀ ਨਿਊਜ਼ ਨੈੱਟਵਰਕ)- ਖੇਡ ਵਿਭਾਗ ਪੰਜਾਬ ਨੇ ਪੰਜਾਬ ਰਾਜ ਦੇ ਖਿਡਾਰੀਆਂ ਤੇ ਕੋਚਾਂ ਲਈ ਬਣੀ ਪੰਜਾਬ ਦੀ ਖੇਡ ਨੀਤੀ 2018 ਅਨੁਸਾਰ ਨਗਦ ਇਨਾਮ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ |

ਇਹ ਜਾਣਕਾਰੀ ਡਾਇਰੈਕਟਰ ਸਪੋਰਟਸ ਪੰਜਾਬ ਨੇ ਦਿੱਤੀ ਅਤੇ ਦੱਸਿਆ ਕਿ ਸਾਲ 2018-19 (1-4-2018 ਤੋਂ 31-3-2019) ਅਤੇ ਸਾਲ 2019-20 (1-4-2019 ਤੋਂ 31-3-2020) ਤੱਕ ਰਾਜ, ਰਾਸ਼ਟਰ ਤੇ ਅੰਤਰਰਾਸ਼ਟਰੀ ਪੱਧਰ ਉੱਪਰ ਤਮਗ਼ੇ ਹਾਸਲ ਕਰਨ ਵਾਲੇ ਖਿਡਾਰੀਆਂ ਤੇ ਉਹਨਾ ਦੇ ਕੋਚਾਂ ਨੂੰ ਨਕਦ ਇਨਾਮੀ ਰਾਸ਼ੀ ਦੇਣ ਲਈ ਪੰਜਾਬ ਰਾਜ ਦੇ ਖਿਡਾਰੀਆਂ ਕੋਲੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ |

ਇਸ ਦੇ ਲਈ ਪੰਜਾਬ ਖੇਡ ਵਿਭਾਗ ਦੀ ਵੈੱਬਸਾਈਟ ਤੋਂ ਪ੍ਰੋਫਾਰਮਾ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ ਇਸ ਨੂੰ ਭਰ ਕੇ ਇਸ ਦੇ ਨਾਲ ਸਵੈ ਘੋਸ਼ਣਾ, ਖੇਡ ਪ੍ਰਾਪਤੀਆਂ, ਹਲਫ਼ੀਆ ਬਿਆਨ ਤੇ ਅੰਡਰਟੇਕਿੰਗ ਨੂੰ ਮੁਕੰਮਲ ਕਰਕੇ 15 ਨਵੰਬਰ 2020 ਤੱਕ ਪੰਜਾਬ ਖੇਡ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ ਭੇਜੇ ਜਾ ਸਕਦੇ ਹਨ ਤੇ ਇਸ ਤੋਂ ਬਾਅਦ ਕੋਈ ਵੀ ਬਿਨੈ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ |