You are currently viewing ਕਸ਼ਮੀਰ ਤੇ ਲਦਾਖ਼ ਦੀਆਂ ਦਿਲਕਸ਼ ਵਾਦੀਆਂ ਵਿਚ ਹਰ ਕਿਸੇ ਲਈ ਜ਼ਮੀਨ ਖਰੀਦਣ ਦਾ ਰਾਹ ਪੱਧਰਾ
ਕਸ਼ਮੀਰ ਦੇ ਲੇਹ ਲਦਾਖ ਵਾਦੀ ਦੀਆਂ ਤਸਵੀਰਾਂ

ਕਸ਼ਮੀਰ ਤੇ ਲਦਾਖ਼ ਦੀਆਂ ਦਿਲਕਸ਼ ਵਾਦੀਆਂ ਵਿਚ ਹਰ ਕਿਸੇ ਲਈ ਜ਼ਮੀਨ ਖਰੀਦਣ ਦਾ ਰਾਹ ਪੱਧਰਾ

ਨਵੀਂ ਦਿੱਲੀ (ਕੇਸਰੀ ਨੈਟਵਰਕ)-ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਰਹਿਣ ਵਾਲੇ ਨਾਗਰਿਕ ਅਕਸਰ ਸੋਚ ਦੇ ਹਨ ਕਿ ਕਾਸ਼ ਸਵਰਗ ਵਰਗੇ ਖ਼ੂਬਸੂਰਤ ਕਸ਼ਮੀਰ ‘ਚ ਉਨ੍ਹਾਂ ਦਾ ਵੀ ਆਪਣਾ ਘਰ ਹੁੰਦਾ | ਉਨ੍ਹਾਂ ਦਾ ਇਹ ਸੁਪਨਾ ਹੁਣ ਸੱਚ ਹੋਣ ਦਾ ਸਮਾਂ ਆ ਚੁੱਕਾ ਹੈ | ਉਹ ਹੁਣ ਜਦੋਂ ਚਾਹੁਣ ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ‘ਚ ਆਪਣੇ ਸੁਪਨਿਆਂ ਦਾ ਘਰ ਬਣਾ ਸਕਦੇ ਹਨ, ਕਿਉਂਕਿ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਜ਼ਮੀਨ ਮਾਲਕੀ ਐਕਟ ਸਬੰਧੀ ਕਾਨੂੰਨਾਂ ‘ਚ ਸੋਧ ਕਰ ਦਿੱਤੀ ਹੈ | ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ਼ ‘ਚ ਕੋਈ ਵੀ ਜ਼ਮੀਨ ਖਰੀਦ ਸਕੇਗਾ | ਗ੍ਰਹਿ ਮੰਤਰਾਲੇ ਨੇ ਨਵਾਂ ਭੂਮੀ ਕਾਨੂੰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ, ਹਾਲਾਂਕਿ ਅਜੇ ਖੇਤੀ ਦੀ ਜ਼ਮੀਨ ਨੂੰ ਲੈ ਕੇ ਰੋਕ ਜਾਰੀ ਰਹੇਗੀ | ਇਸ ਦਾ ਮਤਲਬ ਇਹ ਹੋਇਆ ਕਿ ਖੇਤੀ ਦੀ ਜ਼ਮੀਨ ਸਿਰਫ਼ ਰਾਜ ਦੇ ਲੋਕਾਂ ਲਈ ਹੀ ਰਹੇਗੀ | ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ | ਜੰਮੂ-ਕਸ਼ਮੀਰ ਉਦਯੋਗਿਕ ਵਿਕਾਸ ਨਿਗਮ ਦੀ ਸਥਾਪਨਾ ਕੀਤੀ ਗਈ ਹੈ | ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਸਿਰਫ਼ ਉਥੋਂ ਦੇ ਵਸਨੀਕ ਹੀ ਜ਼ਮੀਨ ਦੀ ਖ਼ਰੀਦੋ-ਫਰੋਖਤ ਕਰ ਸਕਦੇ ਸ