ਖਾੜਕੂ ਮਾਨ ਸਿੰਘ ਨਿਹੰਗ ਸਮੇਤ 7 ਸਿੱਖ ਨੌਜਵਾਨ ਯੂ.ਏ.ਪੀ.ਏ. ਐਕਟ ਤੋਂ ਬਰੀ

ਅੰਮਿ੍ਤਸਰ,- ਅੰਮਿ੍ਤਸਰ ਪੁਲਿਸ ਵਲੋਂ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਚਰਚਿਤ ਮਾਮਲੇ ‘ਚ ਗਿ੍ਫ਼ਤਾਰ ਕੀਤੇ ਮਾਨ ਸਿੰਘ ਨਿਹੰਗ ਸਮੇਤ 7 ਸਿੱਖ ਨੌਜਵਾਨਾਂ ਨੂੰ ਯੂ.ਏ.ਪੀ.ਏ. ਐਕਟ ਦੇ ਦੋਸ਼ਾਂ ਤੋਂ ਅੱਜ ਇੱਥੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ | ਇੱਥੇ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਦੀ ਅਦਾਲਤ ਵਲੋਂ ਅੱਜ ਸੁਣਾਏ ਗਏ ਉਕਤ ਫ਼ੈਸਲੇ ਸਬੰਧੀ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ 2017 ਨੂੰ ਉਕਤ ਨੌਜਵਾਨਾਂ ਖ਼ਿਲਾਫ਼ ਇਹ ਚਰਚਿਤ ਮਾਮਲਾ ਅਸਲਾ ਐਕਟ, ਵਿਦੇਸ਼ੀ ਐਕਟ, ਧਮਾਕਾਖ਼ੇਜ਼ ਸਮੱਗਰੀ ਅਤੇ ਯੂ.ਏ.ਪੀ.ਏ. ਐਕਟ ਅਧੀਨ ਦਰਜ਼ ਕੀਤਾ ਗਿਆ ਸੀ | ਇਸ ਮਾਮਲੇ ‘ਚ ਮਾਨ ਸਿੰਘ ਨਿਹੰਗ , ਸ਼ੇਰ ਸਿੰਘ ਅਤੇ ਬਲਵਿੰਦਰ ਸਿੰਘ , ਗੁਰਪ੍ਰੀਤ ਸਿੰਘ ਤੇ ਬਲਕਾਰ ਸਿੰਘ , ਸਤਿੰਦਰ ਰਾਵਤ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ |ਉਨ੍ਹਾਂ ਦੱਸਿਆ ਕਿ ਇਨ੍ਹਾਂ ਸੱਤ ਨੌਜਵਾਨਾਂ ‘ਚੋਂ ਬਲਕਾਰ ਸਿੰਘ, ਬਲਵਿੰਦਰ ਸਿੰਘ ਤੇ ਸਤਿੰਦਰ ਰਾਵਤ ਤਾਂ ਦਰਜ ਮਾਮਲੇ ਦੇ ਸਾਰੇ ਦੋਸ਼ਾਂ ਤੋਂ ਬਰੀ ਹੋ ਗਏ ਹਨ, ਜਦੋਂਕਿ ਮਾਨ ਸਿੰਘ, ਸ਼ੇਰ ਸਿੰਘ, ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਕੇਵਲ ਅਸਲਾ ਐਕਟ ‘ਚ ਹੀ ਦੋਸ਼ੀ ਠਹਿਰਾਇਆ ਗਿਆ ਹੈ, ਜਿਨ੍ਹਾਂ ਦੀ ਸਜ਼ਾ ਬਾਰੇ ਫ਼ੈਸਲਾ ਅਦਾਲਤ ਵਲੋਂ 28 ਅਕਤੂਬਰ ਨੂੰ ਸੁਣਾਇਆ ਜਾਵੇਗਾ |