ਕਰਤਾਰਪੁਰ ਦੇ ਪਰਿਵਾਰ ਵਲੋਂ ਤਖਤ ਸ੍ਰੀ ਪਟਨਾ ਸਾਹਿਬ ਵਿਖੇ 1 ਕਰੋੜ 29 ਲੱਖ ਦੀ ਸੋਨੇ ਹੀਰਿਆਂ ਜੜੀ ਕਲਗੀ ਭੇਟ
ਤਖਤ ਪਟਨਾ ਸਾਹਿਬ ਵਿਖੇ ਸੋਨੇ ਦੀ ਕਲਗੀ

ਕਰਤਾਰਪੁਰ ਦੇ ਪਰਿਵਾਰ ਵਲੋਂ ਤਖਤ ਸ੍ਰੀ ਪਟਨਾ ਸਾਹਿਬ ਵਿਖੇ 1 ਕਰੋੜ 29 ਲੱਖ ਦੀ ਸੋਨੇ ਹੀਰਿਆਂ ਜੜੀ ਕਲਗੀ ਭੇਟ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਕਰਤਾਰਪੁਰ ਜਲੰਧਰ ਦੇ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮਾਲਕ ਡਾ. ਗੁਰਵਿੰਦਰ ਸਿੰਘ ਸਮਰਾ ਨੇ ਤਖ਼ਤ ਪਟਨਾ ਸਾਹਿਬ ਜਾ ਕੇ ਇੱਕ ਕਰੋੜ ਉਨੱਤੀ ਲੱਖ ਦੀ ਨਾਲ ਤਿਆਰ ਸੋਨੇ ਦੀ ਹੀਰਿਆਂ ਜੜੀ ਕਲਗੀ ਗੁਰੂ ਘਰ ਨੂੰ ਭੇਟ ਕੀਤੀ। ਇਸ ਮੌਕੇ ਤਖ਼ਤ ਪਟਨਾ ਸਾਹਿਬ ਦੇ ਗ੍ਰੰਥੀ ਦਲੀਪ ਸਿੰਘ ਨੇ ਅਰਦਾਸ ਕੀਤੀ ਅਤੇ ਭਾਈ ਬਿਕਰਮ ਸਿੰਘ ਨੇ ਕੀਰਤਨ ਕੀਤਾ ਤੇ ਡਾ. ਸਮਰਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਗੁਰੂ ਘਰ ਦੀ ਸੇਵਾ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਡਾ. ਗੁਰਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਕਲਗੀ ਸ਼ੁੱਧ ਦੋ ਕਿਲੋ ਸੋਨੇ ਤੋਂ ਇਲਾਵਾ ਢਾਈ ਸੌ ਗਰਾਮ ਹੀਰਿਆਂ ਨਾਲ ਤਿਆਰ ਕਰਵਾਈ ਗਈ ਹੈ।