You are currently viewing ਮੁਸਲਿਮ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ 73 ਸਾਲਾਂ ਦੀ ਸੇਵਾ ਮਗਰੋਂ ਸਿੱਖ ਭਾਈਚਾਰੇ ਨੂੰ ਸੌਂਪੈ
ਸਿੱਖ ਸੰਗਤ ਨੂੰ ਮੁਸਲਿਮ ਪਰਿਵਾਰ ਨੇ ਗੁਰੂ ਗਰੰਥ ਸਾਹਿਬ ਵਾਪਸ ਕੀਤੇ

ਮੁਸਲਿਮ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ 73 ਸਾਲਾਂ ਦੀ ਸੇਵਾ ਮਗਰੋਂ ਸਿੱਖ ਭਾਈਚਾਰੇ ਨੂੰ ਸੌਂਪੈ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਸਿਆਲਕੋਟ ਪਾਕਿਸਤਾਨ ਦੇ ਇਕ ਮੁਸਲਿਮ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪੁਰਾਤਨ ਸਰੂਪ 73 ਸਾਲਾਂ ਦੀ ਸੇਵਾ ਮਗਰੋਂ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੇ ਹਨ।

ਹੁਣ ਇਹ ਸਰੂਪ ਗੁਰਦੁਆਰਾ ਬਾਬੇ ਦੇ ਬੇਰ ਸਾਹਿਬ, ਸਿਆਲਕੋਟ ਪਾਕਿਸਤਾਨ ਵਿਖੇ ਸ਼ੁਸ਼ੋਭਿਤ ਕੀਤੇ ਗਏ ਹਨ।

ਇਹ ਗੁਰਦੁਆਰਾ 2 ਜੁਲਾਈ 2019 ਨੂੰ ਸੰਗਤਾਂ ਲਈ ਖੋਲਿਆ ਗਿਆ ਸੀ ਤੇ ਇਹ 500 ਸਾਲ ਪੁਰਾਣਾ ਗੁਰਦੁਆਰਾ ਕਈ ਸਾਲਾਂ ਤੋਂ ਬੰਦ ਸੀ।ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਜਸਕਰਨ ਸਿੰਘ ਤੇ ਸੇਵਾਦਾਰ ਕਰਨਬੀਰ ਸਿੰਘ ਨੇ ਇਹ ਸਰੂਪ ਪ੍ਰਾਪਤ ਕਰਨ ਦੀ ਸੇਵਾ ਨਿਭਾਈ।

ਇਸ ਖ਼ਬਰ ਨੂੰ ਸਿੱਖ ਸੰਗਤਾਂ ਵਿਚ ਬੜੀ ਖੁਸ਼ੀ ਅਤੇ ਚਾਅ ਨਾਲ ਪੜਿਆ ਜਾ ਰਿਹਾ ਹੈ।