The Kashmir Files broke the record of 200 crore in 13 days
ਕੇਸਰੀ ਨਿਊਜ਼ ਨੈੱਟਵਰਕ (ਬਾਲੀਵੁੱਡ ਸਮਾਚਾਰ)-ਵਿਵੇਕ ਅਗਨੀਹੋਤਰੀ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਦਿ ਕਸ਼ਮੀਰ ਫਾਈਲਜ਼’ ਬਾਕਸ ਆਫਿਸ ‘ਤੇ ਲਗਾਤਾਰ ਵੱਡੇ ਰਿਕਾਰਡ ਤੋੜ ਰਹੀ ਹੈ। ਕਮਾਈ ਦੀ ਗੱਲ ਕਰੀਏ ਤਾਂ ਸਿਰਫ 13 ਦਿਨਾਂ ਦੇ ਅੰਦਰ ਹੀ ਇਸ ਫਿਲਮ ਨੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਕਸ਼ਮੀਰ ਫਾਈਲਜ਼ ਨੇ 13 ਦਿਨਾਂ ਦੇ ਅੰਦਰ 200 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੁੰਦੇ ਹੀ ਅਕਸ਼ੇ ਕੁਮਾਰ ਦੀ ਫਿਲਮ ਸੂਰਜਵੰਸ਼ੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

ਦਿ ਕਸ਼ਮੀਰ ਫਾਈਲਜ਼ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਅਨੁਪਮ ਖੇਰ ਨੇ ਹੁਣ ਪ੍ਰਸ਼ੰਸਕਾਂ ਦੇ ਨਾਂ ਇਕ ਸੰਦੇਸ਼ ਸਾਂਝਾ ਕੀਤਾ ਹੈ ਅਤੇ ਲੋਕਾਂ ਨੂੰ ਇਸ ਫਿਲਮ ਨੂੰ ਸਿਨੇਮਾਘਰਾਂ ‘ਚ ਹੀ ਦੇਖਣ ਦੀ ਅਪੀਲ ਕੀਤੀ ਹੈ।
